ਰਾਜਸਥਾਨ ’ਚ ਵੀ ਪਹੁੰਚੀ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ, ਜੈਸਲਮੇਰ ’ਚ ਵੰਡੀ ਗਈ 626ਵੇਂ ਟਰੱਕ ਦੀ ਸਮੱਗਰੀ

12/03/2021 4:13:48 PM

ਜਲੰਧਰ/ਰਾਜਸਥਾਨ (ਵਰਿੰਦਰ ਸ਼ਰਮਾ)- ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਕਸ਼ਮੀਰ ਦੀ ਹੋਵੇ, ਪੰਜਾਬ ਦੀ ਹੋਵੇ ਜਾਂ ਰਾਜਸਥਾਨ ਦੀ, ਉਥੇ ਰਹਿਣ ਵਾਲਿਆਂ ਦੇ ਹਾਲਾਤ ਇਕੋ ਜਿਹੇ ਹਨ। ਇਸ ਲਈ ਹੁਣ ਪੰਜਾਬ ਕੇਸਰੀ ਦੀ ਰਾਹਤ ਟੀਮ ਰਾਜਸਥਾਨ ਦੇ ਸਰਹੱਦੀ ਲੋਕਾਂ ਦੀ ਮਦਦ ਲਈ ਬੀ. ਐੱਸ. ਐੱਫ. ਦੇ ਸਹਿਯੋਗ ਨਾਲ ਉਥੇ ਵੀ ਪਹੁੰਚ ਗਈ ਹੈ। ਇਸੇ ਸਿਲਸਿਲੇ ’ਚ ਬੀਤੇ ਦਿਨੀਂ 626ਵੇਂ ਟਰੱਕ ਦੀ ਰਾਹਤ ਸਮੱਗਰੀ ਰਾਜਸਥਾਨ ਦੇ ਜੈਸਲਮੇਰ ਦੇ ਸਰਹੱਦੀ ਪਿੰਡ ਵਿਚ ਵੰਡੀ ਗਈ, ਜੋਕਿ ਲੁਧਿਆਣਾ ਦੇ ਜੈਨ ਸਤੀਸ਼ ਹੌਜਰੀ ਪਰਿਵਾਰ ਵੱਲੋਂ ਭਿਜਵਾਈ ਗਈ ਸੀ। ਇਸ ਟਰੱਕ ਵਿਚ ਲੋੜਵੰਦ ਪਰਿਵਾਰਾਂ ਲਈ ਟੀ-ਸ਼ਰਟਾਂ ਤੇ ਫੁਲ ਲੋਅਰ ਭਿਜਵਾਏ ਗਏ ਸਨ।

ਇਹ ਵੀ ਪੜ੍ਹੋ:  ਨੂਰਮਹਿਲ ’ਚ ਗਰਜੇ ਸੁਖਬੀਰ ਬਾਦਲ, CM ਚੰਨੀ ’ਤੇ ਤੰਜ ਕੱਸਦਿਆਂ ਕਿਹਾ-ਜਿੱਥੇ ਜਾਂਦਾ ਇਕੋ ਗੱਲ ਕਰਦਾ

ਰਾਹਤ ਵੰਡ ਸਮਾਗਮ ਦਾ ਆਯੋਜਨ ਬੀ. ਐੱਸ. ਐੱਫ. ਦੇ ਡੀ. ਆਈ. ਜੀ. ਅਰੁਣ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਅਰੁਣ ਸਿੰਘ ਨੇ ਕਿਹਾ ਕਿ ਰਾਜਸਥਾਨ ’ਚ ਸਰਹੱਦੀ ਇਲਾਕਿਆਂ ਦੇ ਲੋਕ ਗਰੀਬੀ, ਕਮੀਆਂ ਤੇ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਰੇਗਿਸਤਾਨ ਹੋਣ ਕਾਰਨ ਇੱਥੇ ਕੋਈ ਫ਼ਸਲ ਨਹੀਂ ਹੁੰਦੀ ਅਤੇ ਪੀਣ ਵਾਲੇ ਪਾਣੀ ਦੀ ਵੀ ਭਾਰੀ ਕਿੱਲਤ ਹੈ। ਭਗਵਾਨ ਮਹਾਵੀਰ ਜੈਨ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ ਤੇ ਵਿਪਨ ਜੈਨ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਨੂੰ ਦੇਸ਼ ਦੇ ਹਰ ਲੋੜਵੰਦ ਦਾ ਫਿਕਰ ਹੈ ਜੋ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਸਰਹੱਦ ’ਤੇ ਪਾਕਿਸਤਾਨ ਸਾਹਮਣੇ ਡਟ ਕੇ ਖੜ੍ਹਾ ਹੈ। ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਨੇ ਦੱਸਿਆ ਕਿ ਪੰਜਾਬ ਦੇ ਦਾਨੀ ਲੋਕ ਖੁੱਲ੍ਹੇ ਦਿਲ ਨਾਲ ਸਰਹੱਦ ’ਤੇ ਰਹਿ ਰਹੇ ਬਹਾਦਰ ਲੋਕਾਂ ਦੇ ਦਰਦ ਨੂੰ ਸਮਝਦੇ ਹਨ ਅਤੇ ਉਨ੍ਹਾਂ ਦੀ ਸੇਵਾ ਕਰ ਰਹੇ ਹਨ। ਤਾਂ ਹੀ ਇਹ ਰਾਹਤ ਮੁਹਿੰਮ ਜਾਰੀ ਹੈ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਆਦਮਪੁਰ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਭਾਜਪਾ ’ਚ ਹੋਏ ਸ਼ਾਮਲ


shivani attri

Content Editor

Related News