ਰਾਜਾਸਾਂਸੀ ਏਅਰਪੋਰਟ ''ਤੇ ਸੋਨੇ ਦੀ ਵੱਡੀ ਖੇਪ ਫੜੀ, ਇੰਝ ਲੁਕਾਇਆ ਸੋਨਾ ਦੇਖ ਅਧਿਕਾਰੀ ਵੀ ਹੈਰਾਨ

Saturday, Jul 18, 2020 - 06:39 PM (IST)

ਰਾਜਾਸਾਂਸੀ ਏਅਰਪੋਰਟ ''ਤੇ ਸੋਨੇ ਦੀ ਵੱਡੀ ਖੇਪ ਫੜੀ, ਇੰਝ ਲੁਕਾਇਆ ਸੋਨਾ ਦੇਖ ਅਧਿਕਾਰੀ ਵੀ ਹੈਰਾਨ

ਅੰਮ੍ਰਿਤਸਰ (ਨੀਰਜ) : ਕੋਵਿਡ-19 ਮਹਾਮਾਰੀ ਦੌਰਾਨ ਅਰਬ ਦੇਸ਼ਾਂ 'ਚ ਆਪਣੀਆਂ ਨੌਕਰੀਆਂ ਗੁਆ ਚੁੱਕੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਚਲਾਈਆਂ ਜਾ ਰਹੀਆਂ ਵਿਸ਼ੇਸ਼ ਉਡਾਣਾਂ ਵੰਦੇ ਭਾਰਤ 'ਚ ਵੀ ਸੋਨੇ ਦੀ ਸਮਗਲਿੰਗ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਐੱਸ. ਜੀ. ਆਰ. ਡੀ. (ਸ੍ਰੀ ਗੁਰੂ ਰਾਮਦਾਸ) ਇੰਟਰਨੈਸ਼ਨਲ ਏਅਰਪੋਰਟ ਅੰਿਮ੍ਰਤਸਰ 'ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਈਆਂ ਦੋ ਫਲਾਈਟਾਂ 'ਚੋਂ 10.22 ਕਿੱਲੋ ਸੋਨੇ ਸਮੇਤ 12 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ 5 ਕਰੋੜ ਰੁਪਏ ਮੰਨੀ ਜਾ ਰਹੀ ਹੈ। ਜਿਨ੍ਹਾਂ 12 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ 'ਚੋਂ 5 ਸਮੱਗਲਰ ਫਲਾਈਟ ਦੇ ਅੰਦਰ ਸੋਨਾ ਲੁਕਾ ਕੇ ਲਿਆਉਣ ਵਾਲੇ ਹਨ ਅਤੇ 7 ਸਮੱਗਲਰ ਏਅਰਪੋਰਟ ਦੇ ਬਾਹਰੋਂ ਗ੍ਰਿਫ਼ਤਾਰ ਕੀਤੇ ਗਏ ਹਨ ਜੋ ਇਨ੍ਹਾਂ ਸਮੱਗਲਰਾਂ ਅਤੇ ਸੋਨੇ ਦੀ ਖੇਪ ਨੂੰ ਲਿਜਾਣ ਵਾਲੇ ਸਨ।

ਇਹ ਵੀ ਪੜ੍ਹੋ : ਬਠਿੰਡਾ : ਪਤੀ ਨੇ ਆਸ਼ਿਕ ਨਾਲ ਰੰਗੇ ਹੱਥੀਂ ਫੜੀ ਪਤਨੀ, ਦੋਵਾਂ ਨੂੰ ਦਿੱਤੀ ਰੌਂਗਟੇ ਖੜ੍ਹੇ ਕਰਨ ਵਾਲੀ ਮੌਤ (ਤਸਵੀਰਾਂ)

PunjabKesari

ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਸੋਨੇ ਨੂੰ ਆਇਰਨ (ਪ੍ਰੈਸ), ਗ੍ਰਾਇੰਡਰ, ਜੂਸਰ ਮਿਕਸਰ ਅਤੇ ਡਰਿੱਲ ਮਸ਼ੀਨ ਦੇ ਅੰਦਰ ਲੁਕਾ ਕੇ ਲਿਆਂਦਾ ਗਿਆ ਸੀ ਤਾਂ ਕਿ ਵਿਭਾਗ ਦੀ ਟੀਮ ਨੂੰ ਚਕਮਾ ਦਿੱਤਾ ਜਾ ਸਕੇ ਪਰ ਵਿਭਾਗ ਨੂੰ ਪੁਖਤਾ ਸੂਚਨਾ ਸੀ ਕਿ ਏਅਰਪੋਰਟ 'ਤੇ ਸੋਨੇ ਦੇ ਸਮੱਗਲਰ ਕੁੱਝ ਮੂਵਮੈਂਟ ਕਰਨ ਵਾਲੇ ਹਨ। ਸੋਨਾ 24 ਕੈਰੇਟ ਦਾ ਹੈ ਅਤੇ ਦੁਬਈ ਦੀ ਫਲਾਈਟ 192 ਅਤੇ ਏਅਰ ਅਰੇਬੀਆ ਦੀ ਜੀ-9275 ਨੰਬਰ ਫਲਾਈਟ ਤੋਂ ਫੜਿਆ ਗਿਆ ਹੈ।

ਇਹ ਵੀ ਪੜ੍ਹੋ : ਸਰਹੱਦ ਪਾਰ : ਪਿਉ ਦੀ ਕਰਤੂਤ, ਭਰਾ ਨਾਲ ਹੀ ਕਰਵਾਉਣਾ ਚਾਹੁੰਦਾ ਸੀ ਧੀ ਦਾ ਨਿਕਾਹ, ਕੁੜੀ ਨੇ ਦਿਖਾਏ ਤਾਰੇ 

PunjabKesari

ਵਿਭਾਗ ਦੀ ਟੀਮ ਨੇ ਜਦੋਂ ਸ਼ੱਕੀ ਸਮੱਗਲਰਾਂ ਦੇ ਬੈਗਾਂ ਨੂੰ ਐਕਸ-ਰੇ ਮਸ਼ੀਨਾਂ ਤੋਂ ਕੱਢਿਆ ਤਾਂ ਸੋਨਾ ਟ੍ਰੇਸ ਹੋ ਗਿਆ। ਕਮਿਸ਼ਨਰ ਨੇ ਦੱਸਿਆ ਕਿ ਸੋਨੇ ਦੀ ਖੇਪ ਲਿਆਉਣ ਵਾਲੇ ਸਮੱਗਲਰ ਪੰਜਾਬ ਅਤੇ ਹਰਿਆਣਾ ਦੇ ਰਹਿਣ ਵਾਲੇ ਹਨ ਜਦੋਂ ਕਿ ਏਅਰਪੋਰਟ ਦੇ ਬਾਹਰੋਂ ਸੋਨਾ ਲਿਜਾਣ ਵਾਲੇ ਸਮੱਗਲਰ ਰਾਜਸਥਾਨ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਪਿੰਡ ਦੀ ਨਬਾਲਗ ਕੁੜੀ ਨੂੰ ਭਜਾ ਕੇ ਲਿਜਾਣ ਵਾਲੇ ਆਸ਼ਿਕ ਨੂੰ ਦਿਲ ਦਹਿਲਾਉਣ ਵਾਲੀ ਸਜ਼ਾ (ਤਸਵੀਰਾਂ)


author

Gurminder Singh

Content Editor

Related News