ਸਰਕਾਰ ਵਲੋਂ ਵਿੱਢੀ ਗੈਰ ਕਾਨੂੰਨੀ ਪਾਣੀ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਦੀ ਵੱਡੀ ਮੁਹਿੰਮ

Saturday, Jun 27, 2020 - 04:15 PM (IST)

ਰਾਜਾਸਾਂਸੀ (ਰਾਜਵਿੰਦਰ) : ਜਲ-ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਵਲੰਟਰੀ ਡਿਸਕਲੋਸਰ ਸਕੀਮ ਲਾਂਚ ਕੀਤੀ ਗਈ ਹੈ। ਇਸ ਸਕੀਮ ਤਹਿਤ ਪੇਂਡੂ ਖੇਤਰਾਂ 'ਚ ਨਾਜਾਇਜ਼ ਤੌਰ 'ਤੇ ਚੱਲ ਰਹੇ ਪਾਣੀ ਸਪਲਾਈ ਦੇ ਕੁਨੈਸ਼ਕਨਾਂ ਨੂੰ ਬਿਨਾਂ ਕੋਈ ਫੀਸ ਵਸੂਲ ਕੀਤੇ ਰੈਗੂਲਰ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਪੁਨੀਤ ਭੁਸ਼ੀਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਰੇਕ ਪੇਂਡੂ ਖੇਤਰਾਂ 'ਚ ਸਾਫ਼ ਪਾਣੀ ਪਹੁੰਚਾਣ ਅਤੇ ਨਾਜਾਇਜ਼ ਤੌਰ 'ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਵਾਲੇ ਲੋਕਾਂ ਨੂੰ ਬਿਨਾਂ ਕੋਈ ਫ਼ੀਸ ਪਾਣੀ ਸਪਲਾਈ ਦਾ ਕੁਨੈਸ਼ਕਨ ਦੇਣ ਦਾ ਮੌਕਾ ਦਿੱਤਾ ਹੈ।  ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰੇਕ ਪਿੰਡ, ਹਰੇਕ ਘਰ 'ਚ ਸਾਫ ਪਾਣੀ ਪਹੁੰਚਾਉਣ ਲਈ ਮਹਿਕਮੇ ਦਾ ਸਹਿਯੋਗ ਦੇ ਕਿ ਇਸ ਸਕੀਮ ਦਾ ਲਾਭ ਲੈਣ। 

ਇਹ ਵੀ ਪੜ੍ਹੋਂ : ਰੂਹ ਕੰਬਾਊ ਵਾਰਦਾਤ, ਪਿਓ ਨੇ 3 ਬੱਚਿਆਂ ਦਾ ਕਤਲ ਕਰਕੇ ਟਰੰਕ 'ਚ ਰੱਖੀਆਂ ਲਾਸ਼ਾਂ

ਐੱਸ.ਡੀ.ਓ.  ਸਰਬਜੀਤ ਸਿੰਘ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਪੁਨੀਤ ਭਸੀਨ ਦੀ ਅਗਵਾਈ 'ਚ ਵਿਸ਼ੇਸ਼ ਮੁਹਿੰਮ (ਵਲੰਟਰੀ ਡਿਸਕਲੋਸਰ ਸਕੀਮ) ਵਿੱਢੀ ਗਈ ਹੈ। ਇਸ ਮੁਹਿੰਮ ਤਹਿਤ ਸਵੈ-ਇੱਛਾ ਨਾਲ ਦੱਸਣ 'ਤੇ ਮੁਫਤ 'ਚ ਪਾਣੀ ਸਪਲਾਈ ਦੇ ਕੁਨੈਕਸ਼ਨ ਨੂੰ ਰੈਗੂਲਰ ਕੀਤਾ ਜਾਵੇਗਾ। ਇਸ ਸਕੀਮ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਅੱਜ ਬਲਾਕ ਹਰਸ਼ਾ ਛੀਨਾਂ ਅਧੀਨ ਆਉਂਦੇ ਪਿੰਡਾਂ 'ਚ ਸਹਾਇਕ ਇੰਜੀਨੀਅਰ ਦਲਜੀਤ ਸਿੰਘ ਮਹਿਲਾਵਾਲਾ, ਸਹਾਇਕ ਇੰਜੀਨੀਅਰ ਹਰਜਿੰਦਰ ਸਿੰਘ ਪੱਧਰੀ, ਸਹਾਇਕ ਇੰਜੀਨੀਅਰ ਦਿਸ਼ਾਂਤ ਸਲਵਾਨ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਮੀਟਿੰਗਾਂ ਕਰਕੇ ਅਨਾਉਸਮੈਂਟ ਵੈਨ ਰਾਹੀ ਇਸ ਸਕੀਮ ਦਾ ਲਾਭ ਲੈਣ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ 15 ਜੂਨ ਤੋਂ 15 ਜੁਲਾਈ ਤੱਕ ਲਿਆ ਜਾ ਸਕਦਾ ਹੈ। ਇਸ ਸਕੀਮ ਤਹਿਤ ਕੋਈ ਸਰਕਾਰੀ ਫ਼ੀਸ ਜਾਂ ਜੁਰਮਾਨਾ ਨਹੀਂ ਵਸੂਲ ਕੀਤਾ ਜਾਵੇਗਾ। ਜੇਕਰ ਕੋਈ ਲਾਭਪਾਤਰੀ ਇਸ ਸਕੀਮ ਤਹਿਤ ਪਾਣੀ ਸਪਲਾਈ ਦਾ ਕੁਨੈਸ਼ਕਨ ਰੈਗੂਲਰ ਨਹੀਂ ਕਰਦਾ ਤਾਂ 15 ਜੁਲਾਈ ਤੋਂ ਬਾਅਦ ਚੈਕਿੰਗ ਕਰਕੇ ਜੁਰਮਾਨਾ ਕੀਤਾ ਜਾਵੇਗਾ।

ਇਹ ਵੀ ਪੜ੍ਹੋਂ : ਪਿਆਰ ਨਹੀਂ ਚੜ੍ਹਿਆ ਪ੍ਰਵਾਨ ਤਾਂ ਵਿਆਹੁਤਾ ਪ੍ਰੇਮੀ ਜੋੜੇ ਨੇ ਲਗਾਇਆ ਮੌਤ ਨੂੰ ਗਲੇ (ਵੀਡੀਓ)


Baljeet Kaur

Content Editor

Related News