ਰਾਣਾ ਗੁਰਜੀਤ ਦੇ ਬਿਆਨਾਂ 'ਤੇ ਰਾਜਾ ਵੜਿੰਗ ਦਾ ਜਵਾਬ !

Tuesday, Mar 18, 2025 - 10:01 PM (IST)

ਰਾਣਾ ਗੁਰਜੀਤ ਦੇ ਬਿਆਨਾਂ 'ਤੇ ਰਾਜਾ ਵੜਿੰਗ ਦਾ ਜਵਾਬ !

ਜਲੰਧਰ- ਪਿਛਲੇ ਕਈ ਦਿਨਾਂ ਤੋਂ ਸਿਆਸੀ ਗਲਿਆਰਿਆਂ 'ਚ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲੇ ਜਾਣ ਦੀ ਚਰਚਾ ਛਿੜੀ ਹੋਈ ਹੈ। ਇਸ ਦੌਰਾਨ ਹੋਰ ਤਾਂ ਕੀ, ਕਾਂਗਰਸ ਦੇ ਵੀ ਕਈ ਆਗੂਆਂ ਨੇ ਇਸ ਗੱਲ ਦਾ ਸਮਰਥਨ ਕੀਤਾ ਹੈ। ਇਸ ਬਾਰੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਵੀ ਰਾਜਾ ਵੜਿੰਗ ਖਿਲਾਫ਼ ਖੁੱਲ੍ਹ ਕੇ ਬੋਲਦੇ ਦੇਖੇ ਗਏ ਹਨ। 

'ਜਗ ਬਾਣੀ' ਨਾਲ ਐਕਸਕਲੂਜ਼ਿਵ ਗੱਲਬਾਤ ਦੌਰਾਨ ਜਦੋਂ ਰਾਜਾ ਵੜਿੰਗ ਤੋਂ ਰਾਣਾ ਗੁਰਜੀਤ ਦੇ ਉਸ ਬਿਆਨ ਬਾਰੇ ਪੁੱਛਿਆ ਗਿਆ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਰਾਜਾ ਵੜਿੰਗ ਤੰਗ ਦਿਲ ਵਾਲਾ ਇਨਸਾਨ ਹੈ ਤੇ ਉਸ ਦੀ ਮੁਸਕਾਨ ਵੀ ਝੂਠੀ ਹੈ। ਇਸ ਦਾ ਜਵਾਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸੱਚਾ ਅਲੋਚਕ ਉਹੀ ਹੈ, ਜੋ ਮੇਰੇ ਸਾਹਮਣੇ ਬੈਠ ਕੇ ਬੰਦ ਕਮਰੇ 'ਚ ਮੈਨੂੰ ਮੇਰੀਆਂ ਕਮੀਆਂ ਦੱਸੇ। ਜੇਕਰ ਤੁਸੀਂ ਮੀਡੀਆ 'ਚ ਜਾ ਕੇ ਮੇਰੇ ਖ਼ਿਲਾਫ਼ ਬਿਆਨਬਾਜ਼ੀ ਕਰਦੇ ਹੋ ਤਾਂ ਇਹ ਤਾਂ ਗ਼ਲਤ ਗੱਲ ਹੈ। 

ਇਹ ਵੀ ਪੜ੍ਹੋ- ਮੁੱਖ ਮੰਤਰੀ ਦੀ ਦੌੜ 'ਚੋਂ ਰਾਜਾ ਵੜਿੰਗ ਬਾਹਰ, ਕਿਹਾ- 'ਮੈਂ ਨਹੀਂ ਚਾਹੁੰਦਾ CM ਬਣਨਾ...'

ਉਨ੍ਹਾਂ ਕਿਹਾ ਕਿ ਮੈਨੂੰ ਮੇਰੀ ਅਲੋਚਨਾ ਕਰਨ ਵਾਲੇ ਲੋਕ ਪਸੰਦ ਹਨ। ਅਲੋਚਨਾ ਸੁਣ ਕੇ ਹੀ ਮੈਂ ਆਪਣੀਆਂ ਕਮੀਆਂ ਦੂਰ ਕਰ ਸਕਦਾ ਹਾਂ ਤੇ ਖ਼ੁਦ 'ਚ ਹੋਰ ਸੁਧਾਰ ਲਿਆ ਸਕਦਾ ਹਾਂ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਨੂੰ ਮੈਂ ਕਈ ਵਾਰ ਮਿਲ ਚੁੱਕਾ ਹਾਂ। ਉਨ੍ਹਾਂ ਨੇ ਅੱਜ ਤੱਕ ਮੇਰੇ ਨਾਲ ਅਜਿਹੀ ਕੋਈ ਗੱਲ ਨਹੀਂ ਕੀਤੀ ਕਿ ਰਾਜਾ ਤੂੰ ਤੰਗ ਦਿਲ ਦਾ ਹੈਂ। 

ਉਨ੍ਹਾਂ ਅੱਗੇ ਕਿਹਾ ਕਿ ਮੈਂ ਜਦੋਂ ਵੀ ਉਨ੍ਹਾਂ ਨੂੰ ਮਿਲਦਾ ਹਾਂ ਤਾਂ ਕਈ ਵਾਰ ਤਾਂ ਮੈਂ ਉਨ੍ਹਾਂ ਨੂੰ 'ਬਾਪੂ' ਕਹਿ ਕੇ ਬੁਲਾਉਂਦਾ ਹਾਂ। ਉਹ ਵੀ ਮੈਨੂੰ 'ਸ਼ੇਰ ਪ੍ਰਧਾਨ' ਕਹਿ ਕੇ ਬੁਲਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਮੈਂਬਰ ਮੈਨੂੰ ਕਈ ਵਾਰ ਕਹਿ ਦਿੰਦੇ ਹਨ ਕਿ ਅਨੁਸ਼ਾਸਨਹੀਨ ਮੈਂਬਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਅੱਗੇ ਤੋਂ ਕੋਈ ਅਜਿਹੀ ਗੱਲ ਨਾ ਕਰੇ, ਜਿਸ ਨਾਲ ਵਿਰੋਧੀਆਂ ਨੂੰ ਪਾਰਟੀ 'ਚ ਸੰਨ੍ਹ ਲਾਉਣ ਦਾ ਮੌਕਾ ਮਿਲ ਜਾਵੇ, ਪਰ ਮੈਂ ਅਜਿਹਾ ਇਨਸਾਨ ਨਹੀਂ ਹਾਂ, ਮੈਂ ਅਜਿਹੀਆਂ ਗੱਲਾਂ ਨੂੰ ਅਣਦੇਖਾ ਕਰ ਦਿੰਦਾ ਹਾਂ।

ਇਹ ਵੀ ਪੜ੍ਹੋ- ਸਰਹੱਦ ਪਾਰ ਕਰ ਭਾਰਤ 'ਚ ਆ ਵੜੀ ਪਾਕਿਸਤਾਨੀ ਔਰਤ, ਵਾਪਸ ਜਾਣ ਬਾਰੇ ਕਿਹਾ, ''ਮੇਰੀ ਜਾਨ ਨੂੰ ਖ਼ਤਰਾ...''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News