‘ਭਾਰਤ ਜੋੜੋ ਯਾਤਰਾ’ ਬਾਰੇ ਰਾਜਾ ਵੜਿੰਗ ਵੱਲੋਂ ਅਹਿਮ ਮੀਟਿੰਗ, ਸਾਂਝਾ ਕੀਤਾ ਯਾਤਰਾ ਦਾ ਸ਼ਡਿਊਲ

Saturday, Jan 07, 2023 - 01:41 AM (IST)

ਚੰਡੀਗੜ੍ਹ (ਅਸ਼ਵਨੀ)-ਹਰਿਆਣਾ ’ਚ ਭਾਰਤ ਜੋੜੋ ਯਾਤਰਾ ਦੇ ਦਾਖ਼ਲ ਹੁੰਦੇ ਹੀ ਪੰਜਾਬ ’ਚ ਇਸ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਬੈਠਕਾਂ ਦਾ ਦੌਰ ਚਾਲੂ ਹੋ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ੁੱਕਰਵਾਰ ਨੂੰ ਸੀਨੀਅਰ ਨੇਤਾਵਾਂ ਨਾਲ ਬੈਠਕ ਕਰ ਕੇ ਯਾਤਰਾ ਸਬੰਧੀ ਚਰਚਾ ਕੀਤੀ। ਬੈਠਕ ਤੋਂ ਬਾਅਦ ਵੜਿੰਗ ਨੇ ਕਿਹਾ ਕਿ ਇਹ ਯਾਤਰਾ 10 ਜਨਵਰੀ ਨੂੰ ਸ਼ਾਮ ਜਾਂ ਦੇਰ ਰਾਤ ਤੱਕ ਪੰਜਾਬ ’ਚ ਦਾਖ਼ਲ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਚੰਡੀਗੜ੍ਹ ਦੇ ਸਕੂਲਾਂ ’ਚ 14 ਜਨਵਰੀ ਤਕ ਵਧੀਆਂ ਛੁੱਟੀਆਂ, 9ਵੀਂ ਤੋਂ 12ਵੀਂ ਦੇ ਸਕੂਲ 9 ਤੋਂ ਖੁੱਲ੍ਹਣਗੇ

ਹੁਣ ਤੱਕ ਦਾ ਸ਼ਡਿਊਲ ਹੈ ਕਿ ਪੰਜਾਬ ’ਚ ਰੋਜ਼ਾਨਾ 15 ਕਿਲੋਮੀਟਰ ਤੇ ਵੱਧ ਤੋਂ ਵੱਧ 25 ਕਿਲੋਮੀਟਰ ਪ੍ਰਤੀ ਦਿਨ ਇਹ ਯਾਤਰਾ ਨਿਕਲੇਗੀ। ਪੰਜਾਬ ’ਚ ਤਕਰੀਬਨ 8 ਦਿਨ ਦੀ ਇਹ ਯਾਤਰਾ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ, ਜਿਸ ’ਚ ਵੱਖ-ਵੱਖ ਜ਼ਿਲ੍ਹਿਆਂ ’ਚ ਵਰਕਰਾਂ ਤੇ ਨੇਤਾਵਾਂ ਨਾਲ ਮੁਲਾਕਾਤ ਹੋਵੇਗੀ। ਵੜਿੰਗ ਨੇ ਕਿਹਾ ਕਿ ਅੱਜ ਦੀ ਬੈਠਕ ’ਚ ਸੀਨੀਅਰ ਨੇਤਾ ਰਾਜਿੰਦਰ ਕੌਰ ਭੱਠਲ, ਸ਼ਮਸ਼ੇਰ ਸਿੰਘ ਦੂਲੋ, ਲਾਲ ਸਿੰਘ ਤੇ ਹੋਰ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ। ਉਧਰ, ਸੀਨੀਅਰ ਕਾਂਗਰਸੀ ਨੇਤਾ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ ‘ਭਾਰਤ ਜੋੜੇ ਯਾਤਰਾ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਅੱਜ ਦੀ ਬੈਠਕ ’ਚ ਸਾਰੇ ਇੰਤਜ਼ਾਮਾਂ ’ਤੇ ਚਰਚਾ ਕੀਤੀ ਗਈ। ਇਹ ਯਾਤਰਾ ਸਿਆਸੀ ਨਹੀਂ ਸਗੋਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠਾ ਕਰ ਕੇ ਨਫ਼ਰਤ ਨੂੰ ਦੂਰ ਕਰਨ ਦੀ ਹੈ।

ਇਹ ਖ਼ਬਰ ਵੀ ਪੜ੍ਹੋ :  ਡਾਕਟਰ ਨੇ ਐਲਾਨਿਆ ਮ੍ਰਿਤਕ, ਸ਼ਮਸ਼ਾਨਘਾਟ ਲਿਜਾਂਦਿਆਂ ਜਿਊਂਦੀ ਹੋ ਗਈ ਔਰਤ, ਘਰ ਆ ਕੇ ਚਾਹ ਪੀਤੀ ਅਤੇ...


Manoj

Content Editor

Related News