ਰਾਜਾ ਵੜਿੰਗ ਨੇ ਮੋਦੀ ਨੂੰ ਕਿਹਾ 'ਜਾਬਰ', ਨੌਜਵਾਨਾਂ ਬਾਰੇ ਬੋਲੇ- 'ਇਹ ਤਾਂ ਅੱਧਾ ਘੰਟਾ ਵੀ ਟਿਕ ਕੇ ਨਹੀਂ ਬੈਠ ਸਕਦੇ..'

Tuesday, Jan 16, 2024 - 08:46 PM (IST)

ਰਾਜਾ ਵੜਿੰਗ ਨੇ ਮੋਦੀ ਨੂੰ ਕਿਹਾ 'ਜਾਬਰ', ਨੌਜਵਾਨਾਂ ਬਾਰੇ ਬੋਲੇ- 'ਇਹ ਤਾਂ ਅੱਧਾ ਘੰਟਾ ਵੀ ਟਿਕ ਕੇ ਨਹੀਂ ਬੈਠ ਸਕਦੇ..'

ਚੰਡੀਗੜ੍ਹ- ਪੰਜਾਬ ਕਾਂਗਰਸ ਵੱਲੋਂ ਖਰੜ ਦੇ ਪਿੰਡ ਪਡਿਆਲਾ ਵਿਖੇ ਕੱਢੀ ਗਈ ਰੈਲੀ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਪੰਜਾਬੀਆਂ ਨੇ ਜ਼ੁਲਮ ਦਾ ਮੁੱਢ ਤੋਂ ਹੀ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤੇ ਗਏ ਸਨ ਤਾਂ ਪੰਜਾਬ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਜ਼ੁਲਮਾਂ ਤੇ ਤਾਨਾਸ਼ਾਹੀ ਦਾ ਮੂੰਹ ਤੋੜ ਜਵਾਬ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ ਮੋਦੀ ਨੂੰ 'ਜਾਬਰ' ਕਹਿ ਕੇ ਸੰਬੋਧਿਤ ਕੀਤਾ। 

ਇਹ ਵੀ ਪੜ੍ਹੋ- Exams ਦੇ ਦਿਨਾਂ 'ਚ ਨਾ ਪਾਓ ਬੱਚਿਆਂ 'ਤੇ ਵਾਧੂ ਬੋਝ, ਜਾਣੋ ਬੱਚਿਆਂ ਨੂੰ ਤਿਆਰੀ ਕਰਵਾਉਣ ਦੇ ਹੋਰ ਜ਼ਰੂਰੀ ਟਿਪਸ

ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਅੰਦੋਲਨ 'ਚ 700 ਤੋਂ ਵੱਧ ਕਿਸਾਨਾਂ ਨੇ ਆਪਣੀ ਜਾਨ ਗੁਆਈ ਸੀ, ਜਿਸ ਕਾਰਨ ਮੋਦੀ ਸਰਕਾਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਪਏ ਸਨ। ਇਸ ਤੋਂ ਬਾਅਦ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਦੀ ਮੌਜੂਦਾ ਸਥਿਤੀ ਬਾਰੇ ਵੀ ਬੋਲਿਆ ਕਿ ਇਹ ਹੁਣ ਅੱਧਾ ਘੰਟਾ ਵੀ ਅੰਦੋਲਨ 'ਚ ਟਿਕ ਕੇ ਨਹੀਂ ਬੈਠ ਸਕਦੇ, ਜਦ ਕਿ ਪੁਰਾਣੇ ਬਜ਼ੁਰਗ ਅਤੇ ਕਿਸਾਨਾਂ ਨੇ ਇਕ ਲੰਬੇ ਸਮੇਂ ਤੱਕ ਚੱਲੇ ਅੰਦੋਲਨ ਨੂੰ ਆਪਣੇ ਸਬਰ ਦੇ ਨਾਲ ਕਾਮਯਾਬ ਬਣਾਇਆ ਸੀ। 

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News