ਰਾਜਾ ਵੜਿੰਗ ਦਾ ਸਾਬਕਾ ਮੰਤਰੀ ਦੇ ਘਰ ਬਾਹਰ ਧਰਨਾ, ਭਾਜਪਾ ਆਗੂਆਂ ਨੂੰ ਦਿੱਤੀ ਸਲਾਹ

Tuesday, Dec 08, 2020 - 01:09 PM (IST)

ਰਾਜਾ ਵੜਿੰਗ ਦਾ ਸਾਬਕਾ ਮੰਤਰੀ ਦੇ ਘਰ ਬਾਹਰ ਧਰਨਾ, ਭਾਜਪਾ ਆਗੂਆਂ ਨੂੰ ਦਿੱਤੀ ਸਲਾਹ

ਗਿੱਦੜਬਾਹਾ : 'ਭਾਰਤ ਬੰਦ' ਦੇ ਸੱਦੇ ਨੂੰ ਜਿੱਥੇ ਪੰਜਾਬ 'ਚ ਪੂਰਨ ਸਮਰਥਨ ਮਿਲ ਰਿਹਾ ਹੈ, ਉੱਥੇ ਹੀ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਧਰਨਾ ਦਿੱਤਾ। ਰਾਜਾ ਵੜਿੰਗ ਵੱਲੋਂ ਭਾਜਪਾ 'ਚ ਮੰਤਰੀ ਰਹੇ ਸੁਰਜੀਤ ਜਿਆਣੀ ਦੀ ਰਿਹਾਇਸ਼ ਦੇ ਬਾਹਰ ਧਰਨਾ ਲਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਪ੍ਰਦਰਸ਼ਨ 11 ਵਜੇ ਸ਼ੁਰੂ ਕਰ ਦਿੱਤਾ ਗਿਆ ਸੀ, ਜੋ ਕਿ ਇੰਝ ਹੀ 3 ਵਜੇ ਤੱਕ ਜਾਰੀ ਰਹੇਗਾ।

ਇਹ ਵੀ ਪੜ੍ਹੋ : ਭਾਰਤ ਬੰਦ ਦੌਰਾਨ 'ਲੁਧਿਆਣਾ' 'ਚ ਕਿਹੋ ਜਿਹੇ ਨੇ ਹਾਲਾਤ, ਜਾਣੋ ਤਸਵੀਰਾਂ ਦੀ ਜ਼ੁਬਾਨੀ

PunjabKesari

ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਅੰਦੋਲਨਕਾਰੀ ਥੱਕ ਜਾਣ ਤੇ ਹੌਲੀ-ਹੌਲੀ ਭੀੜ ਘਟ ਜਾਵੇ ਤਾਂ ਜੋ ਅੰਦੋਲਨ ਖ਼ਤਮ ਹੋ ਜਾਵੇ। ਉਨ੍ਹਾਂ ਕਿਹਾ ਕਿ ਇਹ ਜਨ ਅੰਦੋਲਨ ਹੈ, ਕੋਈ ਪਾਰਟੀ ਅੰਦੋਲਨ ਨਹੀਂ ਹੈ, ਜੋ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਦਿਨੋਂ-ਦਿਨ ਹੋਰ ਵੱਡਾ ਹੁੰਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰੀ ਕਰੋ ਤੇ ਮਰੋ ਦੀ ਲੜਾਈ ਹੈ।

ਇਹ ਵੀ ਪੜ੍ਹੋ : ਪਟਿਆਲਾ 'ਚ 'ਬੰਦ' ਦਾ ਮੁਕੰਮਲ ਅਸਰ, ਦੇਖੋ ਜ਼ਿਲ੍ਹੇ ਦੇ ਤਾਜ਼ਾ ਹਾਲਾਤ ਬਿਆਨ ਕਰਦੀਆਂ ਤਸਵੀਰਾਂ

ਰਾਜਾ ਵੜਿੰਗ ਨੇ ਕਿਹਾ ਕਿ ਇਹ ਅੰਦੋਲਨ ਇਕ ਇਤਿਹਾਸ ਬਣ ਜਾਵੇਗਾ ਕਿਉਂਕਿ ਜਾਂ ਤਾਂ ਫ਼ੈਸਲਾ ਸਾਡੇ ਹੱਕ 'ਚ ਹੋਵੇਗਾ ਜਾਂ ਫਿਰ ਹਜ਼ਾਰਾਂ ਲੋਕ ਇਸ ਅੰਦੋਲਨ 'ਚ ਸ਼ਹਾਦਤ ਦੇ ਦੇਣਗੇ ਅਤੇ ਦੁਨੀਆ ਯਾਦ ਰੱਖੇਗੀ ਕਿ ਕੋਈ ਅੰਦੋਲਨ ਹੋਇਆ ਸੀ। ਰਾਜਾ ਵੜਿੰਗ ਨੇ ਭਾਜਪਾ ਆਗੂਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਕਤ ਆਗੂ ਵਿਚੋਲਗੀ ਛੱਡ ਕੇ ਅਸਤੀਫ਼ਾ ਦੇ ਦੇਣ ਅਤੇ ਕਿਸਾਨਾਂ ਦਾ ਸਾਥ ਦੇਣ।

ਇਹ ਵੀ ਪੜ੍ਹੋ : ਭਾਰਤ ਬੰਦ : 'ਪੰਜਾਬ' ਦੇ ਨਾਲ ਖੜ੍ਹੇ ਹੋਏ ਕਈ ਸੂਬੇ, ਕਈ ਥਾਈਂ ਰੋਕੀਆਂ ਗਈਆਂ ਟਰੇਨਾਂ, ਯੂ. ਪੀ. 'ਚ ਹਾਈ ਅਲਰਟ

ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਪੰਜਾਬ ਦੇ ਭਾਜਪਾ ਆਗੂ ਪੰਜਾਬ ਦੇ ਹੋ ਕੇ ਵੀ ਕਿਸਾਨਾਂ ਨਾਲ ਖੜ੍ਹੇ ਨਹੀਂ ਹੋਣਗੇ ਤਾਂ ਫਿਰ ਉਨ੍ਹਾਂ ਦੀ ਲੀਡਰੀ ਦਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੇ ਅਸਤੀਫ਼ਾ ਦੇਣ ਨਾਲ ਜਿੱਥੇ ਕਿਸਾਨਾਂ ਨੂੰ ਬਲ ਮਿਲੇਗਾ, ਉੱਥੇ ਹੀ ਕੇਂਦਰ ਸਰਕਾਰ 'ਤੇ ਵੀ ਦਬਾਅ ਬਣੇਗਾ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਆਗੂਆਂ ਨੇ ਅਜਿਹਾ ਨਾ ਕੀਤਾ ਤਾਂ ਲੋਕ ਯਾਦ ਰੱਖਣਗੇ ਕਿ ਭਾਜਪਾ ਆਗੂ ਉਨ੍ਹਾਂ ਦੇ ਵਿਰੋਧ 'ਚ ਖੜ੍ਹੇ ਰਹੇ ਸਨ, ਇਸ ਲਈ ਭਾਜਪਾ ਆਗੂ ਅਜਿਹਾ ਕੰਮ ਨਾ ਕਰਨ।

ਨੋਟ : ਵਿਧਾਇਕ ਰਾਜਾ ਵੜਿੰਗ ਵੱਲੋਂ ਭਾਜਪਾ ਆਗੂਆਂ ਨੂੰ ਦਿੱਤੀ ਸਲਾਹ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News