ਕੈਬਨਿਟ ਮੰਤਰੀ ਬਣਨ ''ਤੇ ਰਾਜਾ ਵੜਿੰਗ ਦੇ ਘਰ ਵਰਕਰਾਂ ਨੇ ਮਨਾਇਆ ਜ਼ਸ਼ਨ, ਵੰਡੇ ਲੱਡੂ

Sunday, Sep 26, 2021 - 08:21 PM (IST)

ਕੈਬਨਿਟ ਮੰਤਰੀ ਬਣਨ ''ਤੇ ਰਾਜਾ ਵੜਿੰਗ ਦੇ ਘਰ ਵਰਕਰਾਂ ਨੇ ਮਨਾਇਆ ਜ਼ਸ਼ਨ, ਵੰਡੇ ਲੱਡੂ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ)- ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਜਿਵੇਂ ਹੀ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਸਹੰ ਚੁੱਕੀ ਤਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਉਨ੍ਹਾਂ ਦੀ ਰਿਹਾਇਸ਼ 'ਤੇ ਇਕੱਤਰ ਹੋਏ ਵੱਡੀ ਗਿਣਤੀ ਵਿਚ ਵਰਕਰਾਂ ਨੇ ਜ਼ਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵਰਕਰਾਂ ਨੇ ਲੱਡੂ ਵੰਡ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਜ਼ੋਸ਼ ਵਿਚ ਢੋਲ ਦੇ ਡੱਗੇ ਤੇ ਵਰਕਰਾਂ ਨੇ ਭੰਗੜੇ ਪਾਏ। ਇਸ ਦੌਰਾਨ ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ 'ਤੇ ਖੁ਼ਸ਼ੀ ਵਿਚ ਪਟਾਕੇ ਚਲਾਏ ਗਏ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਕੈਬਨਿਟ ਆਉਣ 'ਤੇ ਉਨ੍ਹਾਂ ਨੂੰ ਵੱਡੀ ਖੁਸ਼ੀ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਵਿਧਾਇਕ ਵਜੋਂ ਜਿਸ ਤਰ੍ਹਾਂ ਰਾਜਾ ਵੜਿੰਗ ਹਲਕੇ ਦੇ ਵਿਕਾਸ ਦੇ ਕਾਰਜ ਕਰਵਾਉਂਦੇ ਰਹੇ ਹਨ ਉਸੇ ਤਰ੍ਹਾਂ ਹੀ ਹੁਣ ਜ਼ਿਲ੍ਹੇ ਵਿਚ ਵੱਡੇ ਵਿਕਾਸ ਦੇ ਕੰਮ ਹੋਣਗੇ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਨਗਰ ਕੌਸ਼ਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆ, ਮੀਤ ਪ੍ਰਧਾਨ ਜ਼ਸਵਿੰਦਰ ਸਿੰਘ ਮਿੰਟੂ ਕੰਗ, ਬਲਾਕ ਸੰਮਤੀ ਮੈਂਬਰ ਮਨਿੰਦਰ ਸਿੰਘ ਮਨੀ ਚੜੇਵਣ, ਰਾਜਬੀਰ ਸਿੰਘ ਬਿੱਟਾ ਗਿੱਲ, ਗੁਰਪ੍ਰੀਤ ਸਿੰਘ, ਬੁੱਗੀ ਦਾਬੜਾ, ਗੁਰਪ੍ਰੀਤ ਸਿੰਘ ਕੌਸ਼ਲਰ, ਰਵੀ ਮੋਰੀਆ, ਭੂਸ਼ਨ ਸੁਖੀਜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।


author

Bharat Thapa

Content Editor

Related News