ਮੀਂਹ ਦੇ ਮੌਸਮ ਕਾਰਨ ਚਿੰਤਾ ’ਚ ਪਏ ਆੜ੍ਹਤੀ, ਕਣਕ ਦੀਆਂ ਬੋਰੀਆਂ ਨੂੰ ਬਚਾਉਣ ਲਈ ਕੀਤੇ ਪੁਖਤਾ ਪ੍ਰਬੰਧ

04/21/2022 4:19:57 PM

ਪਟਿਆਲਾ (ਰਾਹੁਲ ਕਾਲਾ) - ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਕਿਸੇ ਸਮੇਂ ਵੀ ਬਾਰਸ਼ ਹੋ ਸਕਦੀ ਹੈ। ਪੰਜਾਬ ਵਿੱਚ ਅੱਜ ਕਈ ਥਾਵਾਂ ’ਤੇ ਬੂੰਦਾਬਾਂਦੀ ਹੁੰਦੀ ਵਿਖਾਈ ਦਿੱਤੀ। ਇਸ ਦੌਰਾਨ ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਦੀ ਅਨਾਜ ਮੰਡੀ ਵਿੱਚ ਪਈਆਂ ਕਰੀਬ ਤਿੰਨ ਲੱਖ ਕਣਕ ਦੀਆਂ ਬੋਰੀਆਂ ਨੇ ਆੜ੍ਹਤੀਆਂ ਦੀਆਂ ਚਿੰਤਾ ਵਧਾ ਦਿੱਤਾ ਹੈ। ਰਾਹਤ ਦੀ ਗੱਲ ਇਹ ਹੈ ਕਿ ਲਿਫਟਿੰਗ ਦਾ ਕੰਮ ਤੇਜ਼ ਹੋਣ ਨਾਲ ਆੜ੍ਹਤੀਆਂ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਜੇਕਰ ਬਾਰਸ਼ ਪੈ ਜਾਂਦੀ ਤਾਂ ਮੰਡੀ ’ਚ ਪਈ ਸਾਰੀ ਕਣਕ ਭਿੱਜਣ ਦਾ ਡਰ ਹੈ। ਆੜ੍ਹਤੀਆਂ ਨੇ ਮੌਸਮ ਖ਼ਰਾਬ ਹੁੰਦੇ ਵੇਖਦਿਆਂ ਹੋਇਆਂ ਪੁਖ਼ਤਾ ਇੰਤਜ਼ਾਮ ਕਰ ਲਏ ਗਏ ਹਨ। 

ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਜੱਤੀ ਅਭੇਪੁਰ ਅਤੇ ਆੜ੍ਹਤੀਆ ਰਾਕੇਸ਼ ਕੁਮਾਰ ਨੇ ਕਿਹਾ ਕਿ ਭਾਵੇਂ ਮੌਸਮ ਖ਼ਰਾਬ ਹੋ ਚੁੱਕਾ ਹੈ ਪਰ ਸਾਡੇ ਵੱਲੋਂ ਫ਼ਸਲ ਨੂੰ ਬਚਾਉਣ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਕਣਕ ਨੂੰ ਢੱਕਣ ਲਈ ਤਰਪਾਲਾਂ ਦੇ ਇੰਤਜ਼ਾਮ ਦੇ ਨਾਲ-ਨਾਲ ਦੂਜੇ ਪਾਸੇ ਲਿਫਟਿੰਗ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਮੰਡੀ ਵਿੱਚ ਕਰੀਬ 100 ਟਰੱਕ ਕਣਕ ਦੀ ਲਿਫਟਿੰਗ ਕਰ ਰਹੇ ਹਨ ਅਤੇ ਇਕ ਦੋ ਦਿਨਾਂ ਵਿਚ ਮੰਡੀ ਬਿਲਕੁਲ ਖਾਲੀ ਹੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਕਣਕ ਦੀ ਫ਼ਸਲ ਵੇਚ ਕੇ ਚਲੇ ਗਏ ਅਤੇ ਹੁਣ ਆੜ੍ਹਤੀਆਂ ’ਤੇ ਹੀ ਸਾਰੀ ਜ਼ਿੰਮੇਵਾਰੀ ਹੈ। ਜੇਕਰ ਇਸ ਸਬੰਧ ’ਚ ਕੋਈ ਨੁਕਸਾਨ ਹੁੰਦਾ ਹੈ ਤਾਂ ਆੜ੍ਹਤੀਆ ਨੂੰ ਹੀ ਇਸ ਦੀ ਭਰਪਾਈ ਕਰਨੀ ਪਵੇਗੀ।
 


rajwinder kaur

Content Editor

Related News