ਪੰਜਾਬ-ਹਿਮਾਚਲ ’ਚ ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ
Thursday, Jun 10, 2021 - 09:29 PM (IST)
ਸ਼ਿਮਲਾ/ਪਾਲਮਪੁਰ/ਚੰਡੀਗੜ੍ਹ (ਹੈਡਲੀ/ਭ੍ਰਿਗੂ/ਭਾਸ਼ਾ)– ਪੰਜਾਬ ਅਤੇ ਹਿਮਾਚਲ ਵਿਚ ਵੀਰਵਾਰ ਨੂੰ ਪਏ ਮੀਂਹ ਨੇ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਦਿਵਾਈ। ਹਿਮਾਚਲ ਵਿਚ ਬੁੱਧਵਾਰ ਰਾਤ ਅਤੇ ਵੀਰਵਾਰ ਦੁਪਹਿਰ ਭਾਰੀ ਮੀਂਹ ਪਿਆ ਜਦਕਿ ਪੰਜਾਬ ਵਿਚ ਸ਼ਾਮ ਦੇ ਸਮੇਂ ਤੇਜ਼ ਹਵਾਵਾਂ ਅਤੇ ਗਰਜ ਦੇ ਨਾਲ ਹਲਕਾ ਮੀਂਹ ਦਰਜ ਕੀਤਾ ਗਿਆ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੂੰ ਲੱਗਿਆ ਝਟਕਾ, ਇੰਗਲੈਂਡ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਹੋਇਆ ਇਹ ਖਿਡਾਰੀ
ਸ਼ਿਮਲਾ, ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲਿਆਂ ਵਿਚ ਕੁਝ ਥਾਵਾਂ ’ਤੇ ਖੂਬ ਬੱਦਲ ਵ੍ਹਰੇ। ਕਾਂਗੜਾ ਜ਼ਿਲਾ ਦੇ ਪਾਲਮਪੁਰ ਵਿਚ ਸਭ ਤੋਂ ਵਧ 78 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਨੇ 11 ਤੋਂ 16 ਜੂਨ ਤੱਕ ਹਿਮਾਚਲ ਵਿਚ ਪ੍ਰੀ-ਮਾਨਸੂਨ ਦੀ ਸੰਭਾਵਨਾ ਪ੍ਰਗਟਾਈ ਹੈ। ਲਾਹੌਲ-ਸਪੀਤੀ ਅਤੇ ਕਿੰਨੌਰ ਜ਼ਿਲਿਆਂ ਨੂੰ ਛੱਡ ਕੇ ਬਾਕੀ 10 ਜ਼ਿਲਿਆਂ ਵਿਚ 11, 12 ਅਤੇ 13 ਜੂਨ ਨੂੰ ਸੂਬੇ ਦੇ ਮੈਦਾਨੀ ਅਤੇ ਪਰਬਤੀ ਇਲਾਕਿਆਂ ਵਿਚ ਗਰਜ ਦੇ ਨਾਲ ਤੇਜ਼ ਮੀਂਹ ਪੈਣ ਦਾ ਯੈਲੋ ਅਤੇ ਓਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਸ਼ਿਮਲਾ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਸੂਬੇ ਵਿਚ ਪੈ ਰਹੇ ਮੀਂਹ ਪੱਛਮੀ ਪ੍ਰਭਾਵ ਦੀ ਸਰਗਰਮੀ ਕਾਰਨ ਹੈ। ਇਸ ਨੂੰ ਪ੍ਰੀ-ਮਾਨਸੂਨ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ 11 ਜੂਨ ਤੋਂ ਪ੍ਰੀ-ਮਾਨਸੂਨ ਦੇ ਮੀਂਹ ਦੀ ਸ਼ੁਰੂਆਤ ਹੋਵੇਗੀ। ਆਉਣ ਵਾਲੇ 6 ਦਿਨਾਂ ਤੱਕ ਸੂਬੇ ਵਿਚ ਮੌਸਮ ਖਰਾਬ ਰਹੇਗਾ। 25 ਜੂਨ ਦੇ ਨੇੜੇ-ਤੇੜੇ ਮਾਨਸੂਨ ਦੇ ਹਿਮਾਚਲ ਪੁੱਜਣ ਦਾ ਅਨੁਮਾਨ ਹੈ।
ਇਹ ਖ਼ਬਰ ਪੜ੍ਹੋ- ਯੁਵਰਾਜ ਨੇ ਅੱਜ ਹੀ ਦੇ ਦਿਨ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ, ਸ਼ੇਅਰ ਕੀਤੀ ਸੀ ਵੀਡੀਓ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।