ਅੱਜ ਪੰਜਾਬ ''ਚ ਮੀਂਹ ਪੈਣ ਦੀ ਸੰਭਾਵਨਾ

Monday, Jan 13, 2020 - 12:45 AM (IST)

ਅੱਜ ਪੰਜਾਬ ''ਚ ਮੀਂਹ ਪੈਣ ਦੀ ਸੰਭਾਵਨਾ

ਚੰਡੀਗੜ੍ਹ, (ਪਾਲ)— ਤਿੰਨ ਦਿਨਾਂ ਤੋਂ ਧੁੱਪ ਨਿਕਲਣ ਤੋਂ ਬਾਅਦ ਐਤਵਾਰ ਸਵੇਰੇ ਆਸਮਾਨ 'ਚ ਬੱਦਲ ਛਾਏ ਹੋਏ ਸਨ, ਕੁਝ ਦੇਰ ਬਾਅਦ ਧੁੱਪ ਨਿਕਲ ਆਈ। ਹਾਲਾਂਕਿ ਵਿਚ-ਵਿਚ ਧੁੱਪ-ਛਾਂ ਦੀ ਖੇਡ ਚੱਲਦੀ ਰਹੀ। ਮੌਸਮ ਵਿਭਾਗ ਨੇ ਸੋਮਵਾਰ ਨੂੰ ਲੋਹੜੀ ਵਾਲੇ ਦਿਨ ਪੱਛਮੀ ਹਵਾਵਾਂ ਐਕਵਿਟ ਹੋ ਰਹੀਆਂ ਹਨ। ਇਸਦੇ ਚਲਦੇ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੌਰਾਨ ਐਤਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 18.7 ਡਿਗਰੀ ਦਰਜ ਕੀਤਾ ਗਿਆ, ਜੋ ਆਮ ਤੋਂ ਦੋ ਡਿਗਰੀ ਘੱਟ ਰਿਹਾ। ਉਥੇ ਹੀ ਹੇਠਲਾ ਤਾਪਮਾਨ 9.7 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 4.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਅਨੁਸਾਰ ਕੱਲ ਤੋਂ ਆਸਮਾਨ 'ਚ ਬਾਦਲ ਛਾਏ ਰਹਿਣ ਕਾਰਨ ਰਾਤ ਦੇ ਤਾਪਮਾਨ 'ਚ ਥੋੜ੍ਹਾ ਵਾਧਾ ਹੋ ਸਕਦਾ ਹੈ। ਇਸ 'ਚ ਹਵਾ 'ਚ ਨਮੀ ਦੀ ਮਾਤਰਾ 93 ਫੀਸਦੀ ਦਰਜ ਕੀਤੀ ਗਈ। ਸੋਮਵਾਰ ਨੂੰ ਬੱਦਲ ਛਾਏ ਰਹਿਣਗੇ, ਵਿਚ-ਵਿਚ 'ਚ ਧੁੱਪ ਵੀ ਨਿਕਲ ਸਕਦੀ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 16 ਅਤੇ ਹੇਠਲਾ ਤਾਪਮਾਨ 8 ਡਿਗਰੀ ਰਹਿ ਸਕਦਾ ਹੈ।


author

KamalJeet Singh

Content Editor

Related News