ਮੀਂਹ ਨਾਲ ਕਣਕ ਦੇ ਗੋਦਾਮ ''ਚ ਪਾਣੀ ਭਰਿਆ
Monday, Aug 21, 2017 - 04:37 AM (IST)

ਮੇਹਟੀਆਣਾ, (ਸੰਜੀਵ)- ਮੀਂਹ ਕਾਰਨ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਪਿੰਡ ਤਨੂੰਲੀ ਨਜ਼ਦੀਕ ਚੋਅ ਵਿਚਕਾਰ ਠੇਕੇ 'ਤੇ ਜਗ੍ਹਾ ਲੈ ਕੇ ਬਣਾਏ ਗੋਦਾਮ 'ਚ ਅੱਜ ਪਾਣੀ ਭਰ ਗਿਆ, ਜਿਸ ਕਾਰਨ ਗੋਦਾਮ 'ਚ ਪਈਆਂ ਕਣਕ ਦੀਆਂ ਬੋਰੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਬਣਾਏ ਗੋਦਾਮ ਸਬੰਧੀ ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਵੱਲੋਂ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਜਾਣੂ ਕਰਵਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਕੋਈ ਉਚਿਤ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਅੱਜ ਮੀਂਹ ਦੇ ਪਾਣੀ ਨਾਲ ਕਣਕ ਦੀਆਂ ਬੋਰੀਆਂ ਨੁਕਸਾਨੀਆਂ ਗਈਆਂ। ਫਰੰਟ ਵੱਲੋਂ ਪ੍ਰਸ਼ਾਸਨ ਨੂੰ ਇਸ ਜਗ੍ਹਾ ਤੋਂ ਗੋਦਾਮ ਚੁੱਕ ਕੇ ਕਿਤੇ ਹੋਰ ਬਣਾਉਣ ਲਈ ਵੀ ਨਿਸ਼ਾਨਦੇਹੀ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਇਸ ਗੱਲ ਨੂੰ ਅਣਗੌਲਿਆਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਕਣਕ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਵੰਡੀ ਜਾਣੀ ਹੈ।