ਘਰ ''ਚ ਡਿੱਗਦੇ ਬਰਸਾਤੀ ਪਾਣੀ ਦੇ ਕਾਰਨ ਹੋਈ ਮਾਮੂਲੀ ਬਹਿਸ, ਚੱਲੀ ਗੋਲੀ

Friday, Mar 27, 2020 - 04:08 PM (IST)

ਘਰ ''ਚ ਡਿੱਗਦੇ ਬਰਸਾਤੀ ਪਾਣੀ ਦੇ ਕਾਰਨ ਹੋਈ ਮਾਮੂਲੀ ਬਹਿਸ, ਚੱਲੀ ਗੋਲੀ

ਗੁਰਦਾਸਪੁਰ (ਗੁਰਪ੍ਰੀਤ): ਬਟਾਲਾ ਦੇ ਮੁਹੱਲਾ ਜਵਾਹਰ ਨਗਰ 'ਚ ਉਸ ਸਮੇਂ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਜਦੋਂ ਬਰਸਾਤੀ ਪਾਣੀ ਦੇ ਕਾਰਨ ਦੋ ਪਰਿਵਾਰਾਂ 'ਚ ਬਹਿਸ ਹੋ ਗਈ ਅਤੇ ਇਕ ਪਰਿਵਾਰ ਦੇ ਵਿਅਕਤੀ ਵਲੋਂ ਫਾਇਰਿੰਗ ਕੀਤੀ ਗਈ। ਫਿਲਹਾਲ ਫਾਇਰਿੰਗ 'ਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਮੌਕੇ 'ਤੇ ਪਹੁੰਚੀ ਪੁਲਸ ਵਲੋਂ ਫਾਇਰਿੰਗ ਕਰਨ ਵਾਲੇ ਨੂੰ ਫੜ੍ਹ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

ਉੱਥੇ ਇਸ ਸਬੰਧੀ ਥਾਣਾ ਇੰਚਾਰਜ ਮੁਖਤਿਆਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਪੁੱਛਗਿਛ ਕੀਤੀ ਗਈ। ਪਤਾ ਚੱਲਿਆ ਕਿ ਪਾਣੀ ਨੂੰ ਲੈ ਕੇ ਆਪਸੀ ਬਹਿਸ ਦੇ ਚੱਲਦੇ ਫਾਇਰਿੰਗ ਕੀਤੀ ਗਈ ਹੈ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਜੋ ਕੁੱਝ ਨਿਕਲ ਕੇ ਸਾਹਮਣੇ ਆਵੇਗਾ ਉਸ ਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।


author

Shyna

Content Editor

Related News