ਮੀਂਹ ਦੇ ਪਾਣੀ ''ਚ ਘਿਰੀ ਕਾਰ ਦਾ ਦਰਵਾਜ਼ਾ ਨਾ ਖੁੱਲਣ ਕਾਰਨ ਵਿਅਕਤੀ ਦੀ ਮੌਤ
Thursday, Sep 05, 2019 - 06:35 PM (IST)

ਪਟਿਆਲਾ,(ਜੋਸਨ): ਸ਼ਾਹੀ ਸ਼ਹਿਰ 'ਚ ਅੱਜ ਅਚਨਚੇਤ ਹੋਈ ਬਾਰਸ਼ ਨੇ ਸੀ. ਐੱਮ. ਸਿਟੀ. ਨੂੰ ਜਿਥੇ ਜਲਥਲ ਕਰ ਦਿਤਾ। ਉਥੇ ਹੀ ਮੇਅਰ ਸੰਜੀਵ ਬਿੱਟੂ ਦੇ ਵਾਰਡ 'ਚ ਸਥਿਤ ਸਬਜ਼ੀ ਮੰਡੀ 'ਚ ਸਬਜ਼ੀ ਲੈਣ ਆਏ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਕਾਰ ਪਾਣੀ 'ਚ ਧਸਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਬਜ਼ੀ ਮੰਡੀ 'ਚ ਸਵੇਰੇ ਡਵੀਜ਼ਨ ਨੰਬਰ 2 ਦਾ ਹੌਲਦਾਰ ਦਵਿੰਦਰ ਸਿੰਘ ਆਪਣੀ ਸਵਿਫਟ ਕਾਰ 'ਚ ਸਬਜ਼ੀ ਲੈਣ ਆਇਆ ਸੀ। ਜਦੋਂ ਉਹ ਵਾਪਸ ਮੁੜਨ ਲੱਗਾ ਤਾਂ ਮੀਂਹ 'ਚ ਘਿਰ ਗਿਆ ਤੇ ਉਸ ਦੀ ਕਾਰ ਪਾਣੀ 'ਚ ਡੁੱਬ ਗਈ ਤੇ ਉਹ ਕਾਰ ਦਾ ਦਰਵਾਜ਼ਾ ਹੀ ਨਹੀਂ ਖੋਲ੍ਹ ਸਕਿਆ। ਖੁਦ ਨੂੰ ਪਾਣੀ ਵਿਚ ਘਿਰਿਆ ਦੇਖ ਕੇ ਦਵਿੰਦਰ ਸਿੰਘ ਨੂੰ ਹਾਰਟ ਅਟੈਕ ਹੋ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ । ਉਥੇ ਹੀ ਲੋਕਾਂ ਨੇ ਉਸ ਨੂੰ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।