ਬਾਰਿਸ਼ ਨੇ ਲੋਕਾਂ ਨੂੰ ਦਿੱਤੀ ਗਰਮੀ ਤੋਂ ਰਾਹਤ
Monday, May 07, 2018 - 03:16 AM (IST)

ਸਾਦਿਕ, (ਦੀਪਕ)- ਕੱਲ ਹੋਈ ਬਾਰਿਸ਼ ਕਾਰਨ ਮੌਸਮ ’ਚ ਆਏ ਬਦਲਾਅ ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਬਾਰਿਸ਼ ਅਤੇ ਤੇਜ਼ ਹਵਾ ਨਾਲ ਮੌਸਮ ਖੁਸ਼ਗਵਾਰ ਅਤੇ ਸੁਹਾਵਨਾ ਹੋ ਗਿਆ ਹੈ। ਬਾਜ਼ਾਰ ਵਿਚ ਲੋਕਾਂ ਦੀ ਚਹਿਲ-ਪਹਿਲ ਦਿਖਾਈ ਦਿੱਤੀ। ਜ਼ਿਕਰਯੋਗ ਹੈ ਕਿ ਲੋਕਾਂ ਨੇ ਵੀ ਇਸ ਸੁਹਾਵਨੇ ਮੌਸਮ ਦਾ ਆਨੰਦ ਲਿਆ, ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਗਰਮੀ ਪੈ ਰਹੀ ਸੀ। ਜਿਸ ਕਾਰਨ ਲੋਕਾਂ ਦਾ ਬੁਰਾ ਹਾਲ ਸੀ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਮੌਸਮ ਇੰਝ ਹੀ ਖੁਸ਼ਗਵਾਰ ਬਣਿਆ ਰਹਿ ਸਕਦਾ ਹੈ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਵੀ ਹੈ।