ਲਗਾਤਾਰ ਹੋਈ ਬਰਸਾਤ ਨੇ ਵਧਾਈ ਚਿੰਤਾ, ਇਸ ਦਰਿਆ ਵਿਚ ਮੁੜ ਵਧਿਆ ਪਾਣੀ ਦਾ ਪੱਧਰ
Thursday, Aug 15, 2024 - 06:17 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਅੱਜ ਸਵੇਰੇ ਲਗਾਤਾਰ ਹੋਈ ਬਾਰਿਸ਼ ਕਾਰਨ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਮੁੜ ਵੱਧਣ ਕਾਰਨ ਪਰਲੇ ਪਾਸੇ ਵੱਸੇ ਪਿੰਡ ਤੂਰ, ਚੇਬੇ ਭਰਿਆਲ, ਲਸਿਆਣ, ਮੰਮੀ ਚਕਰੰਜਾ, ਝੂਮਰ ਕੱਜਲੇ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ ਕਿਉਂਕਿ ਇਹ ਪਿੰਡ ਰਾਵੀ ਦਰਿਆ ਤੋਂ ਪਰਲੇ ਪਾਸੇ ਵੱਸੇ ਹੋਏ ਹਨ ਜਦ ਕਿਸ਼ਤੀ ਦੀ ਸਹੂਲਤ ਬੰਦ ਹੋ ਜਾਂਦੀ ਹੈ ਤਾਂ ਲੋਕਾਂ ਦਾ ਆਉਣਾ ਜਾਣਾ ਬਿਲਕੁਲ ਬੰਦ ਹੋ ਜਾਂਦਾ ਹੈ। ਜਿੱਥੇ ਪਿਛਲੀ ਦਿਨ ਲਗਾਤਾਰ ਬਾਰਸ਼ ਹੋਣ ਕਾਰਨ ਅਜੇ ਕਈ ਥਾਵਾਂ 'ਤੇ ਪਾਣੀ ਦਾ ਪੱਧਰ ਘੱਟ ਨਹੀਂ ਸੀ ਹੋਇਆ ਪਰ ਅੱਜ ਮੁੜ ਹੋਈ ਭਾਰੀ ਬਾਰਿਸ਼ ਕਰਕੇ ਰਾਵੀ ਦਰਿਆ ਵਿਚ ਅਤੇ ਆਲੇ-ਦੁਆਲੇ ਇਲਾਕੇ ਅੰਦਰ ਪਾਣੀ ਦਾ ਪੱਧਰ ਮੁੜ ਵੱਧ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ
ਇਸ ਸਬੰਧੀ ਰਾਵੀ ਦਰਿਆ ਤੋਂ ਪਰਲੇ ਪਾਸੇ ਵੱਸੇ ਲੋਕਾਂ ਵੱਲੋਂ ਇਕ ਵੀਡੀਓ ਸਾਂਝੀ ਕਰਕੇ ਦੱਸਿਆ ਕਿ ਕੁਝ ਮਹੀਨੇ ਹੀ ਪਹਿਲਾਂ ਸਰਕਾਰ ਵੱਲੋਂ ਦਰਿਆ ਦੇ ਪਾਣੀ ਨੂੰ ਰੋਕਣ ਲਈ ਨਵੀਂ ਸੜਕ ਦਾ ਨਿਰਮਾਣ ਕੀਤਾ ਸੀ ਉਹ ਵੀ ਪਾਣੀ ਨਾਲ ਨੁਕਸਾਨੀ ਗਈ ਹੈ। ਜਿਸ ਕਾਰਨ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਮੁੜ ਦਰਿਆ ਦੇ ਪਾਣੀ ਦੇ ਬਾਹਰ ਆਉਣ ਕਾਰਨ ਜ਼ਮੀਨ ਨੂੰ ਖੋਰਾ ਲੱਗਣ ਦਾ ਡਰ ਵੱਧ ਗਿਆ ਹੈ। ਦੂਜੇ ਪਾਸੇ ਸਵੇਰ ਤੋਂ ਹੀ ਕਿਸ਼ਤੀ ਬੰਦ ਹੋਣ ਕਾਰਨ ਲੋਕਾਂ ਦੀ ਆਉਣ ਜਾਣ ਦੀ ਸਹੂਲਤ ਬਿਲਕੁਲ ਬੰਦ ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ ਭਰਤੀ ਹੋਣ ਦੇ ਚਾਹਵਾਨ ਕਰ ਲੈਣ ਤਿਆਰੀ, ਆਜ਼ਾਦੀ ਦਿਹਾੜੇ 'ਤੇ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8