ਬਾਰਿਸ਼ ਦਿੱਲੀ ਬਾਰਡਰ ’ਤੇ ਬੈਠੇ ਕਿਸਾਨਾਂ ਲਈ ਬਣੀ ਆਫਤ, ਪਾਣੀ ’ਚ ਡੁੱਬੇ ਟੈਂਟ
Wednesday, Jul 21, 2021 - 01:57 PM (IST)
ਸੁਲਤਾਨਪੁਰ ਲੋਧੀ (ਧੀਰ) : ਮੰਗਲਵਾਰ ਸਵੇਰ ਦੀ ਭਾਰੀ ਬਾਰਿਸ਼ ਦਿੱਲੀ ਦੇ ਸਿੰਘੂ ਬਾਰਡਰ ’ਤੇ ਬੀਤੇ 8 ਮਹੀਨਿਆਂ ਦੇ ਲੰਬੇ ਸਮੇਂ ਤੋਂ ਮੋਰਚਾ ਲਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਕਿਸਾਨਾਂ ’ਤੇ ਵੀ ਪੂਰੀ ਆਫਤ ਬਣ ਕੇ ਵਰ੍ਹੀ ਹੈ। ਭਾਰੀ ਮੀਂਹ ਨੇ ਟੈਂਟ ਲਾ ਕੇ ਬੈਠੇ ਕਿਸਾਨਾਂ ਨੂੰ ਬੇਘਰ ਕਰ ਦਿੱਤਾ ਅਤੇ ਉਹ ਹੁਣ ਆਸਮਾਨ ਹੇਠਾਂ ਖੁੱਲ੍ਹੀ ਛੱਤ ਹੇਠ ਰਹਿਣ ਨੂੰ ਮਜਬੂਰ ਹੋ ਗਏ ਹਨ। ਬਾਰਿਸ਼ ਨਾਲ ਪੂਰੀ ਤਰ੍ਹਾਂ ਟੈਂਟ ਡੁੱਬ ਚੁੱਕੇ ਹਨ ਤੇ ਇਹ ਕਿਸੇ ਹਡ਼੍ਹ ਵਾਲੇ ਦ੍ਰਿਸ਼ ਤੋਂ ਘੱਟ ਨਹੀਂ ਲੱਗ ਰਿਹਾ ਸੀ। ਭਾਰੀ ਬਾਰਿਸ਼ ਕਾਰਨ ਆਈ ਇਸ ਮੁਸੀਬਤ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਪਰਮਜੀਤ ਸਿੰਘ ਬਾਊਪੁਰ, ਕੁਲਦੀਪ ਸਿੰਘ ਸਾਂਗਰਾ, ਕੁੱਲ ਹਿੰਦ ਕਿਸਾਨ ਸਭਾ ਦੇ ਐਡ. ਰਜਿੰਦਰ ਸਿੰਘ ਰਾਣਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡ. ਸਤਨਾਮ ਸਿੰਘ ਮੋਮੀ, ਸਤਨਾਮ ਸਿੰਘ ਸਾਬੀ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਪਾਰਲੀਮੈਂਟ ਦੇ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਬੀਤੇ ਦਿਨ ਤੋਂ ਵੱਡੀ ਗਿਣਤੀ ’ਚ ਕਿਸਾਨ ਦਿੱਲੀ ਲਈ ਰਵਾਨਾ ਹੋਏ ਸਨ ਪਰ ਸਵੇਰੇ ਪਈ ਤੇਜ਼ ਬਾਰਿਸ਼ ਨਾਲ ਸਾਰਾ ਕੁਝ ਤਬਾਹ ਹੋ ਗਿਆ।
ਇਹ ਵੀ ਪੜ੍ਹੋ : ਮਾਨਸੂਨ ਸੈਸ਼ਨ ’ਚ ਖ਼ੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਗਵੰਤ ਮਾਨ ਨੇ ਪੇਸ਼ ਕੀਤਾ ‘ਕੰਮ ਰੋਕੂ ਮਤਾ’
ਟੈਂਟਾਂ ’ਚ ਪਿਆ ਸਾਰਾ ਸਾਮਾਨ ਬਾਰਿਸ਼ ਨਾਲ ਭਿੱਜ ਗਿਆ ਹੈ ਤੇ ਟੈਂਟਾਂ ’ਚ 2 ਤੋਂ 3 ਫੁੱਟ ਤੱਕ ਪਾਣੀ ਖ਼ੜ੍ਹਾ ਹੈ, ਜਿਸ ਕਾਰਨ ਰਾਤ ਨੂੰ ਸੌਣਾ ਤਾਂ ਦੂਰ ਦਿਨ ਵੇਲੇ ਬੈਠਿਆਂ ਵੀ ਨਹੀਂ ਜਾਣਾ।
ਇਹ ਵੀ ਪੜ੍ਹੋ : ਮੰਦਰ ਨੂੰ ਅੱਗ ਲਗਾਉਣ ਵਾਲਿਆਂ ਨੂੰ ਮੁਆਫੀ ਦਿੰਦੇ ਹੀ ਪ੍ਰਸ਼ਾਸਨ ਆਪਣੀ ਜ਼ੁਬਾਨ ਤੋਂ ਪਲਟਿਆ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ