ਪੰਜਾਬ 'ਚ ਦੋ ਦਿਨਾਂ ਤੱਕ ਮੀਂਹ ਪੈਣ ਦੇ ਆਸਾਰ, ਜਾਣੋਂ ਕਦੋਂ ਮਿਲੇਗੀ ਸਮੋਗ ਤੋਂ ਰਾਹਤ (ਵੀਡੀਓ)
Monday, Nov 04, 2019 - 08:43 PM (IST)
ਚੰਡੀਗੜ੍ਹ (ਯੂ. ਐੱਨ.ਆਈ.)–ਪੰਜਾਬ ਅਤੇ ਹਰਿਆਣਾ ਵਿਚ 6 ਤੇ 7 ਨਵੰਬਰ ਨੂੰ ਹਲਕੀ ਵਰਖਾ ਹੋ ਸਕਦੀ ਹੈ। ਇਸ ਨਾਲ ਦਿੱਲੀ, ਪੰਜਾਬ ਅਤੇ ਹਰਿਆਣਾ ਵਿਚ ਛਾਏ ਸਮੋਗ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਮੌਸਮ ਖੁਸ਼ਕ ਰਹੇਗਾ ਪਰ ਬੁੱਧਵਾਰ ਤੇ ਵੀਰਵਾਰ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਰੋਹਤਾਂਗ ਦੱਰੇ ਸਮੇਤ ਕਈ ਉਚੇਰੇ ਇਲਾਕਿਆਂ ਵਿਚ ਬਰਫਬਾਰੀ ਹੋਈ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਘੱਟੋ-ਘੱਟ ਤਾਪਮਾਨ ਵਿਚ ਕਮੀ ਹੋਈ ਹੈ। ਜਲੰਧਰ ਨੇੜੇ ਆਦਮਪੁਰ ਵਿਚ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਵਿਚ 15, ਚੰਡੀਗੜ੍ਹ ਵਿਚ 16, ਦਿੱਲੀ ਵਿਚ 18, ਸ਼੍ਰੀਨਗਰ ਵਿਚ 5, ਮਨਾਲੀ ਵਿਚ 4, ਸ਼ਿਮਲਾ ਵਿਚ 8 ਅਤੇ ਊਨਾ ਵਿਚ 16 ਡਿਗਰੀ ਸੈਲਸੀਅਸ ਤਾਪਮਾਨ ਸੀ।