ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਮਿਲੀ ਕੁੱਝ ਰਾਹਤ, ਬਿਜਲੀ ਕੱਟਾਂ ਤੋਂ ਵੀ ਮਿਲ ਸਕਦੀ ਹੈ ਨਿਜਾਤ

Wednesday, May 04, 2022 - 04:22 PM (IST)

ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਮਿਲੀ ਕੁੱਝ ਰਾਹਤ, ਬਿਜਲੀ ਕੱਟਾਂ ਤੋਂ ਵੀ ਮਿਲ ਸਕਦੀ ਹੈ ਨਿਜਾਤ

ਸੰਗਰੂਰ (ਸਿੰਗਲਾ) : ਹਿਮਾਚਲ ਅਤੇ ਸੂਬੇ ਦੇ ਕੁੱਝ ਹਿੱਸਿਆਂ 'ਚ ਪਏ ਮੀਂਹ ਦਾ ਅਸਰ ਸੰਗਰੂਰ ਅਤੇ ਇਸ ਦੇ ਨੇੜਲੇ ਹਲਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਦੇ ਬਦਲੇ ਮਿਜਾਜ਼ ਕਾਰਨ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਕੁੱਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਬੀਤੇ ਲਗਭਗ 20-25 ਦਿਨਾਂ ਤੋਂ ਸੂਬੇ ਵਿੱਚ ਪਾਵਰਕਾਮ ਦੇ ਬਿਜਲੀ ਕੱਟਾਂ ਅਤੇ ਸੂਰਜ ਦੇਵਤਾ ਦਾ ਪ੍ਰਕੋਪ ਜਾਰੀ ਸੀ ਅਤੇ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਇਹ ਵੀ ਪੜ੍ਹੋ : UT ਪ੍ਰਸ਼ਾਸਨ ਨੇ ਵਾਪਸ ਲਏ 'ਨੋ ਵੈਕਸੀਨ, ਨੋ ਸਕੂਲ' ਦੇ ਹੁਕਮ, ਹੁਣ ਨਹੀਂ ਖ਼ਰਾਬ ਹੋਵੇਗੀ ਬੱਚਿਆਂ ਦੀ ਪੜ੍ਹਾਈ

ਇਕ ਪਾਸੇ ਤਾਂ ਤਾਪਮਾਨ 50 ਡਿਗਰੀ ਦੇ ਨੇੜੇ ਪਹੁੰਚ ਗਿਆ ਸੀ ਅਤੇ ਉੱਥੇ ਹੀ ਪਾਵਰਕਾਮ ਵੱਲੋਂ ਬਿਜਲੀ ਦੇ ਲਗਾਏ ਜਾ ਰਹੇ ਘੰਟਿਆਂ ਬੱਧੀ ਕੱਟਾਂ ਨੇ ਆਮ ਜਨਤਾ ਨੂੰ ਗਰਮੀ ਵਿੱਚ ਬੇਹਾਲ ਕਰ ਛੱਡਿਆ ਸੀ ਪਰ ਬੀਤੇ 3-4 ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਦੇ ਪਠਾਨਕੋਟ ਦੇ ਇਲਾਕਿਆਂ 'ਚ ਪਏ ਮੀਂਹ ਨਾਲ ਪੰਜਾਬ ਦੇ ਕਈ ਹਲਕਿਆਂ ਵਿੱਚ ਵੀ ਲੋਕਾਂ ਨੂੰ ਠੰਡੀਆਂ ਹਵਾਵਾਂ ਨਾਲ ਕੁੱਝ ਠੰਡਕ ਮਿਲੀ। ਚੱਲ ਰਹੀਆਂ ਠੰਡੀਆਂ ਹਵਾਵਾਂ ਨਾਲ ਜਿੱਥੇ ਲੂ ਲੱਗਣ ਦਾ ਨੂੰ ਖ਼ਤਰਾ ਘਟਿਆ ਹੈ, ਉੱਥੇ ਹੀ ਬਿਜਲੀ ਦੀ ਮੰਗ ਵੀ 'ਚ ਵੀ ਥੋੜ੍ਹੀ ਕਮੀ ਆਉਣ ਨਾਲ ਬਿਜਲੀ ਸਪਲਾਈ ਦਰੁੱਸਤ ਹੋਣ ਦੇ ਆਸਾਰ ਬਣ ਗਏ ਹਨ। ਇਸ ਨਾਲ ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਫ਼ਾਇਦਾ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 81 PCS ਤੇ IAS ਅਧਿਕਾਰੀਆਂ ਦੇ ਤਬਾਦਲੇ

ਤਾਪਮਾਨ ਦੀ ਗੱਲ ਕਰੀਏ, ਜੋ ਪਹਿਲਾਂ 50 ਡਿਗਰੀ ਦੇ ਨੇੜੇ-ਤੇੜੇ ਚੱਲ ਰਿਹਾ ਸੀ, ਉਹ ਹੁਣ 35 ਤੇ 37 ਵਿਚਕਾਰ ਹੈ। ਇਸ ਸਬੰਧੀ ਬਿਜਲੀ ਅਧਿਕਾਰੀ ਗੁਰਮੁੱਖ ਸਿੰਘ ਨੇ ਕਿਹਾ ਕਿ ਸੂਬੇ ਦੇ ਕੁੱਝ ਹਿੱਸਿਆਂ ਅਤੇ ਪਹਾੜੀ ਇਲਾਕਿਆਂ ਵਿਚ ਪਏ ਮੀਂਹ ਨਾਲ ਪੰਜਾਬ 'ਚ ਇੱਕੋ ਦਮ ਮੌਸਮ ਬਦਲ ਗਿਆ ਹੈ, ਜਿਸ ਕਾਰਨ ਬਿਜਲੀ ਦੀ ਮੰਗ 'ਚ ਕੁੱਝ ਕਮੀ ਦੇਖਣ ਨੂੰ ਮਿਲ ਰਹੀ ਹੈ। ਇਸ ਨਾਲ ਬਿਜਲੀ ਦੇ ਕੱਟਾਂ ਤੋਂ ਲੋਕਾਂ ਨੂੰ ਜਲਦ ਰਾਹਤ ਮਿਲ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News