ਪੰਜਾਬ ''ਚ ਅੱਜ ਤੋਂ ਪਵੇਗਾ ਭਾਰੀ ਮੀਂਹ, ਮੌਸਮ ਮਹਿਕਮੇ ਨੇ ਕੀਤੀ ਭਵਿੱਖਬਾਣੀ

Saturday, Aug 08, 2020 - 08:56 AM (IST)

ਲੁਧਿਆਣਾ (ਸਲੂਜਾ) : ਮੌਸਮ ਵਿਭਾਗ ਚੰਡੀਗੜ੍ਹ ਨੇ ਵਿਸ਼ੇਸ਼ ਬੁਲੇਟਿਨ ’ਚ ਅੱਜ ਤੋਂ ਪੰਜਾਬ ’ਚ ਹਨ੍ਹੇਰੀ ਚੱਲਣ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਮੌਸਮ ਮਹਿਕਮੇ ਮੁਤਾਬਕ 8 ਤੋਂ 11 ਅਗਸਤ ਤੱਕ ਚੰਡੀਗੜ੍ਹ ਸਣੇ ਪੰਜਾਬ ਤੇ ਹਰਿਆਣਾ ’ਚ ਹਨ੍ਹੇਰੀ ਦੇ ਨਾਲ-ਨਾਲ ਭਾਰੀ ਮੀਂਹ ਪੈ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਲਾਸ਼ਾਂ' ਬਦਲਣ ਦੇ ਮਾਮਲੇ 'ਚ ਜ਼ਬਰਦਸਤ ਮੋੜ, ਮਨੁੱਖੀ ਅੰਗਾਂ ਦੀ ਤਸਕਰੀ ਦਾ ਖ਼ਦਸ਼ਾ

ਡਾਇਰੈਕਟਰ ਮੌਸਮ ਮਹਿਕਮੇ ਨੇ ਦੱਸਿਆ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ, ਨਵਾਂਸ਼ਹਿਰ, ਜਲੰਧਰ, ਕਪੂਰਥਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਪਟਿਆਲਾ ਅਤੇ ਬਰਨਾਲਾ ਤੋਂ ਇਲਾਵਾ ਕੈਥਲ, ਕੁਰੂਕਸ਼ੇਤਰ, ਜੀਂਦ, ਯਮੁਨਾਨਗਰ, ਪੰਚਕੂਲਾ, ਅੰਬਾਲਾ, ਹਿਸਾਰ, ਭਿਵਾਨੀ, ਚਰਖੀ ਦਾਦਰੀ, ਪਾਣੀਪਤ ਅਤੇ ਸੋਨੀਪਤ ਆਦਿ ’ਚ ਮਾਨਸੂਨ ਆਪਣਾ ਰੰਗ ਦਿਖਾ ਸਕਦਾ ਹੈ।

ਇਹ ਵੀ ਪੜ੍ਹੋ : ਟਰੈਕ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਦਾ ਦਾਅਵਾ, 'ਬਿਨਾਂ ਟੈਸਟ ਦੇ ਲੈ ਜਾਓ ਡਰਾਈਵਿੰਗ ਲਾਈਸੈਂਸ'

ਇਸ ਨਾਲ ਗਰਮੀ ਦੇ ਮਾਰੇ ਲੋਕਾਂ ਨੂੰ ਰਾਹਤ ਮਿਲੇਗੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਹਲਕੇ ਮੀਂਹ ਕਾਰਨ ਸੂਬੇ ਦੇ ਕਈ ਹਿੱਸਿਆਂ 'ਚ ਹੁੰਮਸ ਵਾਲਾ ਮਾਹੌਲ ਹੈ। ਭਾਰੀ ਮੀਂਹ ਪੈਣ ਕਾਰਨ ਲੋਕਾਂ ਨੂੰ ਸੁੱਖ ਦਾ ਸਾਹ ਆਵੇਗਾ।
ਇਹ ਵੀ ਪੜ੍ਹੋ : ਲੁਧਿਆਣਾ : ਸ਼ਰਾਬ ਮਾਫ਼ੀਆ ਖਿਲਾਫ਼ 'ਭਾਜਪਾ' ਨੇ ਖੋਲ੍ਹਿਆ ਮੋਰਚਾ, ਮੰਤਰੀ ਆਸ਼ੂ ਨੇ ਖੁਦ ਪਿਲਾਇਆ ਪਾਣੀ
 


Babita

Content Editor

Related News