ਪੰਜਾਬ ''ਚ ਕੁਝ ਥਾਵਾਂ ''ਤੇ ਜ਼ੋਰਦਾਰ ਮੀਂਹ ਨਾਲ ਜਨਜੀਵਨ ਪ੍ਰਭਾਵਿਤ
Saturday, Aug 03, 2019 - 10:31 AM (IST)
ਚੰਡੀਗੜ੍ਹ : ਪੰਜਾਬ ਦੇ ਲੁਧਿਆਣਾ ਅਤੇ ਆਦਮਪੁਰ ਸਮੇਤ ਕੁਝ ਥਾਵਾਂ 'ਤੇ ਭਾਰੀ ਬਾਰਸ਼ ਨਾਲ ਸ਼ਹਿਰ ਵਿਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਪਰ ਪਾਣੀ ਦੀ ਨਿਕਾਸੀ ਨੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ। ਲੁਧਿਆਣਾ ਵਿਚ ਬੀਤੇ 24 ਘੰਟਿਆਂ 'ਚ57 ਮਿ. ਮੀ. ਬਾਰਿਸ਼ ਹੋਣ ਨਾਲ ਸ਼ਹਿਰ ਵਿਚ ਗੋਡੇ-ਗੋਡੇ ਪਾਣੀ ਭਰ ਗਿਆ ਅਤੇ ਹੇਠਲੇ ਇਲਾਕਿਆਂ ਵਿਚ ਤਾਂ ਪਾਣੀ ਘਰਾਂ ਵਿਚ ਵੜ ਗਿਆ। ਪਾਣੀ ਦੀ ਨਿਕਾਸੀ ਹੋਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ, ਨਹੀਂ ਤਾਂ ਬਠਿੰਡਾ ਵਰਗੇ ਹਾਲਾਤ ਪੈਦਾ ਹੋ ਜਾਂਦੇ। ਆਦਮਪੁਰ ਵਿਚ ਸਭ ਤੋਂ ਜ਼ਿਆਦਾ 73 ਮਿ. ਮੀ. ਬਾਰਿਸ਼ ਹੋਈ, ਜਦਕਿ ਬਠਿੰਡਾ ਵਿਚ 32, ਹਲਵਾਰਾ 39, ਫਰੀਦਕੋਟ 12 ਅਤੇ ਅੰਮ੍ਰਿਤਸਰ 'ਚ 21 ਮਿ. ਮੀ. ਸਮੇਤ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਈ।
ਮੌਸਮ ਕੇਂਦਰ ਅਨੁਸਾਰ ਆਉਂਦੇ 3 ਦਿਨਾਂ ਵਿਚ ਬਹੁਤ ਸਾਰੀਆਂ ਥਾਵਾਂ 'ਤੇ ਹਲਕੀ ਤੋਂ ਔਸਤ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕਿਤੇ-ਕਿਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਚੰਡੀਗੜ੍ਹ ਵਿਚ ਸ਼ੁੱਕਰਵਾਰ ਸਵੇਰੇ ਤੇਜ਼ ਵਾਛੜਾਂ ਪਈਆਂ ਜਿਸ ਨਾਲ ਹੁੰਮਸ ਤੋਂ ਰਾਹਤ ਮਿਲੀ। ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ ਜਦਕਿ ਅੰਬਾਲਾ 25, ਹਿਸਾਰ 26, ਕਰਨਾਲ 27, ਰੋਹਤਕ ਤੇ ਭਿਵਾਨੀ 27, ਅੰਮ੍ਰਿਤਸਰ 24, ਲੁਧਿਆਣਾ 22, ਪਟਿਆਲਾ 27, ਆਦਮਪੁਰ 23, ਹਲਵਾਰਾ 23 ਅਤੇ ਬਠਿੰਡਾ ਿਵਚ 24 ਡਿਗਰੀ ਘੱਟ ਤੋਂ ਘੱਟ ਤਾਪਮਾਨ ਰਿਹਾ। ਹਿਮਾਚਲ ਪ੍ਰਦੇਸ਼ ਦੇ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਹੋਈ।