ਨਾਭਾ ''ਚ ਪਏ ਮੀਂਹ ਕਾਰਨ ਖਿੜੇ ਕਿਸਾਨਾਂ ਦੇ ਚਿਹਰੇ, ਆਮ ਲੋਕਾਂ ਨੂੰ ਰਾਹਤ

Sunday, Jul 12, 2020 - 12:14 PM (IST)

ਨਾਭਾ (ਰਾਹੁਲ) : ਪਿਛਲੇ ਕਈ ਦਿਨਾਂ ਤੋ ਭਾਰਤ 'ਚ ਪੈ ਰਹੀ ਕਹਿਰ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਸੀ ਅਤੇ ਪਾਰਾ ਵੀ 45 ਡਿਗਰੀ ਤੋਂ ਪਾਰ ਜਾ ਚੁੱਕਿਆ ਸੀ ਪਰ ਮਾਨਸੂਨ ਆਉਣ ਨਾਲ ਜਿੱਥੇ ਮੌਸਮ ਖ਼ੁਸ਼ਗਵਾਰ ਹੋ ਚੁੱਕਾ ਹੈ। ਉੱਥੇ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਇਸ ਦੇ ਨਾਲ ਹੀ ਕਿਸਾਨ ਵੀ ਬਾਗੋ-ਬਾਗ ਹੋਏ ਦਿਖਾਈ ਦਿੱਤੇ। ਸੂਬੇ ਦੇ ਕਈ ਇਲਾਕਿਆਂ ਸਮੇਤ ਨਾਭਾ 'ਚ ਰਾਤ ਤੋਂ ਪੈ ਰਹੇ ਮੀਂਹ ਕਾਰਨ ਇੱਥੋਂ ਦੇ ਕਿਸਾਨ ਕਾਫੀ ਖੁਸ਼ ਨਜ਼ਰ ਆਏ ਕਿਉਂਕਿ ਇਸ ਮੀਂਹ ਨਾਲ ਕਿਸਾਨਾਂ ਨੂੰ ਝੋਨੇ ਦੀ ਫਸਲ ਲਈ ਲਾਹੇਵੰਦ ਦੱਸੀ ਜਾ ਰਹੀ ਹੈ।

ਨਾਭਾ 'ਚ ਛਾਏ ਆਸਮਾਨ ਤੇ ਕਾਲੇ ਬੱਦਲਾਂ ਅਤੇ ਤੇਜ਼ ਬਾਰਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਸੁੱਖ ਦਾ ਸਾਹ ਮਿਲਿਆ, ਉੱਥੇ ਇਹ ਬਾਰਿਸ਼ ਝੋਨੇ ਦੀ ਫ਼ਸਲ ਦੇ ਲਈ ਬਹੁਤ ਹੀ ਲਾਭ ਹੋਵੇਗੀ। ਇਸ ਮੌਕੇ 'ਤੇ ਕਿਸਾਨ ਸ਼ਿੰਗਾਰਾ ਸਿੰਘ ਅਤੇ ਕਿਸਾਨ ਨੇਤਰ ਸਿੰਘ ਨੇ ਕਿਹਾ ਕਿ ਇਸ ਮੀਂਹ ਨੇ ਉਨ੍ਹਾਂ ਦੀਆਂ ਫਸਲਾਂ ਲਈ ਦੇਸੀ ਘਿਓ ਦਾ ਕੰਮ ਕੀਤਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਗਰਮੀ ਦੇ ਕਹਿਰ ਤੋਂ ਇਸ ਮੀਂਹ ਨਾਲ ਸਭ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਪਾਰਾ ਵੱਧਣ ਕਾਰਨ ਆਮ ਜਨਤਾ ਬੇਹਾਲ ਹੋਈ ਪਈ ਸੀ ਅਤੇ ਹਰ ਪਾਸੇ ਤ੍ਰਾਹ-ਤ੍ਰਾਹ ਹੋਈ ਪਈ ਸੀ।


 


Babita

Content Editor

Related News