ਸਿਰਫ਼ 7 ਮਿਲੀਲੀਟਰ ਮੀਂਹ ਤੋਂ ਬਾਅਦ ਵਧੀ ਹੁੰਮਸ ਨੇ ਛੁਡਵਾਏ ਪਸੀਨੇ

Tuesday, Jul 30, 2024 - 12:05 PM (IST)

ਸਿਰਫ਼ 7 ਮਿਲੀਲੀਟਰ ਮੀਂਹ ਤੋਂ ਬਾਅਦ ਵਧੀ ਹੁੰਮਸ ਨੇ ਛੁਡਵਾਏ ਪਸੀਨੇ

ਚੰਡੀਗੜ੍ਹ (ਰੋਹਾਲ) : ਪਿਛਲੇ ਕਈ ਦਿਨਾਂ ਦੀ ਤਰ੍ਹਾਂ ਹੀ ਐਤਵਾਰ ਦੇਰ ਰਾਤ ਸ਼ਹਿਰ 'ਚ ਮੀਂਹ ਪਿਆ, ਪਰ ਫਿਰ ਇੰਨਾ ਨਹੀਂ ਪਿਆ ਕਿ ਲੋਕਾਂ ਨੂੰ ਬਰਸਾਤ ਵਰਗੀ ਰਾਹਤ ਮਿਲ ਪਾਉਂਦੀ। ਸੋਮਵਾਰ ਨੂੰ ਪੂਰੇ ਦਿਨ ਲੋਕਾਂ ਨੂੰ ਬਾਕੀ ਦਿਨਾਂ ਦੀ ਤਰ੍ਹਾਂ ਹੀ ਭਾਰੀ ਹੁੰਮਸ ਅਤੇ ਗਰਮੀ ਦਾ ਸਾਹਮਣਾ ਕਰਨਾ ਪਿਆ। ਇਸ ਬਾਰ ਦੇ ਮਾਨਸੂਨ ਸੀਜ਼ਨ ਦੀ ਤਰ੍ਹਾਂ ਹੀ ਐਤਾਵਰ ਰਾਤ ਵੀ ਸ਼ਹਿਰ ਵੀ ਕਿਤੇ ਜ਼ਿਆਦਾ ਤਾਂ ਕਿਤੇ ਘੱਟ ਮੀਂਹ ਪਿਆ। ਮੌਸਮ ਵਿਭਾਗ ਨੇ ਸੈਕਟਰ-39 ਸਥਿਤ ਕੇਂਦਰ ਵਿਚ 7.6 ਮਿਲੀਮੀਟਰ ਮੀਂਹ ਦਰਜ ਕੀਤਾ ਪਰ ਏਅਰਪੋਰਟ 'ਤੇ ਇਕ ਮਿਲੀਮੀਟਰ ਮੀਂਹ ਵੀ ਦਰਜ ਨਹੀਂ ਹੋਇਆ। ਭਾਵ ਪੂਰਾ ਸ਼ਹਿਰ ਹਾਲੇ ਵੀ ਇਕ ਸਾਥ ਹੋਣ ਵਾਲੇ ਚੰਗੇ ਮੀਂਹ ਦਾ ਇੰਤਜ਼ਾਰ ਕਰ ਰਿਹਾ ਹੈ।
ਇਸ ਮੀਂਹ ਤੋਂ ਰਾਹਤ ਦੀ ਬਜਾਏ ਹਵਾ ਵਿਚ ਨਮੀ ਦੀ ਮਾਤਰਾ 94 ਫ਼ੀਸਦੀ ਤੱਕ ਪਹੁੰਚਣ ਨਾਲ ਹੁੰਮਸ ਹੋਰ ਵੱਧ ਗਈ। ਫਿਰ ਸ਼ਹਿਰ ਦਾ ਤਾਪਮਾਨ ਵੀ 35 ਡਿਗਰੀ ਤੋਂ ਹੇਠਾਂ ਨਹੀਂ ਆਇਆ। ਸੋਮਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 36.9 ਡਿਗਰੀ ਦਰਜ ਹੋਇਆ ਤਾਂ ਘੱਟ ਤੋਂ ਘੱਟ ਤਾਪਮਾਨ 26.7 ਡਿਗਰੀ ਰਿਹਾ। ਮੌਸਮ ਵਿਭਾਗ 31 ਜੁਲਾਈ ਤੋਂ 3 ਅਗਸਤ ਤੱਕ ਚੰਗੀ ਮੀਂਹ ਦੀ ਸੰਭਾਵਨਾ ਜਤਾ ਰਿਹਾ ਹੈ।


author

Babita

Content Editor

Related News