ਰਾਤੋਂ-ਰਾਤ ਵਧਿਆ ਚੋਏ ਦਾ ਪਾਣੀ ਭਾਦਸੋਂ ਦੀਆਂ ਰਿਹਾਇਸ਼ੀ ਕਾਲੋਨੀਆਂ ’ਚ ਵੜਿਆ, ਲੋਕਾਂ ’ਚ ਸਹਿਮ ਦਾ ਮਾਹੌਲ

07/11/2023 6:34:50 PM

ਭਾਦਸੋਂ (ਅਵਤਾਰ) : ਪਿਛਲੇ ਦੋ ਦਿਨ ਤੋਂ ਭਾਦਸੋਂ ਚੋਅ ਵਿਚ ਵੱਧ ਰਹੇ ਪਾਣੀ ਨੇ ਲੋਕਾਂ ਦੇ ਅੰਦਰ ਡਰ ਪੈਦਾ ਕਰ ਦਿੱਤਾ ਜਦੋਂ ਬੀਤੀ ਦੇਰ ਰਾਤ ਇਹ ਪਾਣੀ ਅਚਾਨਕ ਸਥਾਨਕ ਸ਼ਹਿਰ ਦੇ ਕੁਝ ਵਾਰਡਾਂ ,ਕਾਲੋਨੀਆਂ ਵਿਚ ਜਾ ਵੜਿਆ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੀ ਸੰਧੂ ਕਾਲੋਨੀ ਅਤੇ ਨਗਰ ਪੰਚਾਇਤ ਦੇ ਦਫਤਰ ਦੇ ਨਜ਼ਦੀਕ ਬਣੀ ਕੁੰਜ ਬਿਹਾਰ ਕਾਲੌਨੀ ਵਿਚ ਚੋਏ ਦੇ ਪਾਣੀ ਦੇ ਬਹਾਅ ਦੇ ਵਧਣ ਨਾਲ ਰਾਤੋ-ਰਾਤ ਪਾਣੀ ਇਨ੍ਹਾਂ ਕਾਲੋਨੀਆਂ ਵਿਚ ਬਣੇ ਘਰਾਂ ਵਿਚ ਜਾ ਵੜਿਆ। ਇਸ ਦੌਰਾਨ ਉਥੋਂ ਦੇ ਵਸਨੀਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ । ਨਗਰ ਪੰਚਾਇਤ ਦੇ ਪ੍ਰਧਾਨ ਦਰਸ਼ਨ ਕੋੜਾ ਨੇ ਖੁਦ ਪਾਣੀ ਵਿਚ ਵੜਕੇ ਆਪਣੇ ਕਰਮਚਾਰੀਆਂ ਅਤੇ ਕੁਝ ਵਸਨੀਕਾਂ ਦੀ ਸਹਾਇਤਾ ਨਾਲ ਜਾ ਕੇ ਤੁਰੰਤ ਬਚਾਅ ਕਾਰਜ ਆਰੰਭ ਦਿੱਤੇ ਅਤੇ ਪਾਣੀ ਦੀ ਮਾਰ ਵਿਚ ਆ ਰਹੇ ਵਸਨੀਕਾਂ ਨੂੰ ਉਥੋਂ ਕੱਢ ਕੇ ਸੁਰੱਖਿਅਤ ਜਗ੍ਹਾ ’ਤੇ ਲਿਆਂਦਾ ਗਿਆ। ਉਨ੍ਹਾਂ ਲਈ ਲੰਗਰ ਵਗੈਰਾ ਦਾ ਵੀ ਪ੍ਰਬੰਧ ਕੀਤਾ ਗਿਆ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਇਨ੍ਹਾਂ ਤਾਰੀਖਾਂ ਤੋਂ ਮੁੜ ਭਾਰੀ ਮੀਂਹ ਦਾ ਅਲਰਟ

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਲੋਨੀਆਂ ਜੋ ਕਿ ਚੋਏ ਦੇ ਨਾਲ ਲੱਗਦੀਆਂ ਹਨ ਪਾਣੀ ਦੀ ਮਾਰ ਤੋਂ ਬਚਣ ਲਈ ਨਗਰ ਪੰਚਾਇਤ ਨੂੰ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਸ਼ਹਿਰ ਵਾਸੀ ਟੈਕਸ ਦੇ ਰੂਪ ਵਿਚ ਵੱਡੀ ਕੀਮਤ ਅਦਾ ਕਰਦੇ ਹਨ ਅਤੇ ਟੈਕਸ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਪੂਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਦਰਸ਼ਨ ਕੋੜਾ ਨੇ ਕਿਹਾ ਕਿ ਨਗਰ ਪੰਚਾਇਤ ਸ਼ਹਿਰ ਵਾਸੀਆਂ ਦੇ ਕਿਸੇ ਵੀ ਕਿਸਮ ਦੀ ਘਾਟ ਨਹੀਂ ਰਹਿਣ ਦੇਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਚੋਏ ਦੇ ਨਜ਼ਦੀਕ ਵਾਰਡਾਂ ਦੇ ਆਲੇ-ਦੁਆਲੇ ਮਿੱਟੀ ਨਾਲ ਵੱਡੀ ਰੋਕ ਲਗਾਈ ਜਾਵੇਗੀ ਤਾਂ ਜੋ ਦੁਬਾਰਾ ਪਾਣੀ ਵਾਰਡਾਂ ਵਿਚ ਨਾ ਵੜ ਸਕੇ। ਇਸ ਦੌਰਾਨ ਨਾਭਾ ਦੇ ਐੱਸ. ਡੀ. ਐੱਮ ਤਰਸੇਮ ਚੰਦ ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵੀ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਅਤੇ ਭਰੋਸਾ ਦਿੱਤਾ ਕਿ ਸ਼ਹਿਰ ਵਾਸੀਆਂ ਨੂੰ ਕੋਈ ਦਿਕਤ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪਟਿਆਲਾ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪ੍ਰਨੀਤ ਕੌਰ ਨੇ ਵੱਡੀ ਨਦੀ ’ਚ ਚੜ੍ਹਾਈ ਸੋਨੇ ਦੀ ਨੱਥ ਤੇ ਚੂੜਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Gurminder Singh

Content Editor

Related News