ਲਗਾਤਾਰ ਪੈ ਰਹੀ ਬਰਸਾਤ ਕਾਰਨ ਡਿੱਗੀ ਕੰਧ ਹੇਠਾਂ ਆਉਣ ਨਾਲ ਮਜ਼ਦੂਰ ਦੀ ਮੌਤ

Tuesday, Jul 13, 2021 - 04:42 PM (IST)

ਲਗਾਤਾਰ ਪੈ ਰਹੀ ਬਰਸਾਤ ਕਾਰਨ ਡਿੱਗੀ ਕੰਧ ਹੇਠਾਂ ਆਉਣ ਨਾਲ ਮਜ਼ਦੂਰ ਦੀ ਮੌਤ

ਬਟਾਲਾ (ਗੁਰਪ੍ਰੀਤ, ਸਾਹਿਲ) - ਬਟਾਲਾ ’ਚ ਅੱਜ ਸਵੇਰੇ ਸ਼ਹਿਰੀ ਇਲਾਕੇ ਚਿਤੌੜਗੜ੍ਹ ’ਚ ਇਕ ਪੁਰਾਣੇ ਘਰ ’ਚ ਚੱਲ ਰਹੇ ਉਸਾਰੀ ਅਤੇ ਮੁਰੰਮਤ ਦੇ ਕੰਮ ਦੌਰਾਨ ਮਿਸਤਰੀ ਅਤੇ ਮਜਦੂਰ ਨਾਲ ਹਾਦਸਾ ਵਾਪਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ’ਚ ਕੰਮ ਕਰ ਰਿਹਾ ਮਿਸਤਰੀ ਤਾਂ ਬਚ ਗਿਆ ਪਰ ਪੁਰਾਣੀ ਕੰਧ ਢਹਿਣ ਨਾਲ ਇਕ ਮਜਦੂਰ ਦੀ ਮਲਬੇ ਹੇਠ ਦੱਬ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ, ਜੋ ਬਟਾਲਾ ਦੇ ਨਜਦੀਕ ਪਿੰਡ ਪੰਜਗਰਾਇਆ ਦਾ ਰਹਿਣ ਵਾਲਾ ਸੀ। 

ਪੜ੍ਹੋ ਇਹ ਵੀ ਖ਼ਬਰ - ਦੁਬਈ ’ਚ ਰਹਿੰਦੇ ਪ੍ਰੇਮੀ ਦੀ ਬੇਵਫ਼ਾਈ ਤੋਂ ਦੁਖੀ ਪ੍ਰੇਮਿਕਾ ਨੇ ਲਿਆ ਫਾਹਾ, ਇਤਰਾਜ਼ਯੋਗ ਵੀਡੀਓ ਰਾਹੀਂ ਕਰਦਾ ਸੀ ਤੰਗ (ਵੀਡੀਓ)

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਪਰਮਜੀਤ ਸਿੰਘ ਨੇ ਪਿੰਡ ਦੀ ਸਰਪੰਚ ਕਰਮਜੀਤ ਸਿੰਘ, ਸਾਬਕਾ ਸਰਪੰਚ ਪੰਜਗਰਾਈਆਂ ਝਿਰਮਲ ਸਿੰਘ ਦੀ ਹਾਜ਼ਰੀ ’ਚ ਦੱਸਿਆ ਕਿ ਮੇਰਾ ਭਰਾ ਚਰਨਜੀਤ ਸਿੰਘ ਲਾਡੀ ਪੁੱਤਰ ਤੇਜਾ ਸਿੰਘ ਵਾਸੀ ਪੰਜਗਰਾਈਆਂ ਵਾਸੀ ਉਮਰ 36 ਸਾਲ ਮਿਹਨਤ-ਮਜ਼ਦੂਰੀ ਕਰਦਾ ਸੀ। ਉਹ ਅੱਜ ਪਿੰਡ ਦੇ ਇਕ ਮਿਸਤਰੀ ਨਾਲ ਹਾਥੀ ਗੇਟ, ਮੁਹੱਲਾ ਚਿਤੌੜਗੜ੍ਹ ਵਿਖੇ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ। ਲਗਾਤਾਰ ਪੈ ਰਹੀ ਬਰਸਾਤ ਕਾਰਨ ਅਚਾਨਕ ਕੰਧ ਉਸ ਦੇ ਉੱਪਰ ਡਿੱਗ ਗਈ ਅਤੇ ਉਹ ਕੰਧ ਹੇਠਾਂ ਆ ਗਿਆ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੇ ਘਰ ਮੇਰਾ ਭਰਾ ਕੰਮ ਕਰਦਾ ਸੀ, ਉਹ ਉਸ ਨੂੰ ਸਿਵਲ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਮੇਰੇ ਭਰਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮੌਕੇ ’ਤੇ ਪਹੁੰਚੇ ਥਾਣਾ ਸਿਟੀ ਦੇ ਏ. ਐੱਸ. ਆਈ. ਭੁਪਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕਰ ਰਹੇ ਹਾਂ, ਉਹ ਜੋ ਬਿਆਨ ਲਿਖਵਾਉਣਗੇ, ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਦਸੂਹਾ ’ਚ ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, 3 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ (ਤਸਵੀਰਾਂ) 


author

rajwinder kaur

Content Editor

Related News