ਸ੍ਰੀ ਮੁਕਤਸਰ ਸਾਹਿਬ ਜ਼ਿਲੇ ''ਚ ਮੀਂਹ ਦੇ ਨਾਲ ਗੜੇਮਾਰੀ

Friday, Feb 21, 2020 - 02:53 PM (IST)

ਸ੍ਰੀ ਮੁਕਤਸਰ ਸਾਹਿਬ ਜ਼ਿਲੇ ''ਚ ਮੀਂਹ ਦੇ ਨਾਲ ਗੜੇਮਾਰੀ

ਸ੍ਰੀ ਮੁਕਤਸਰ ਸਾਹਿਬ (ਰਿਣੀ) : ਅੱਜ ਤੜਕਸਾਰ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਖੇ ਹੋਈ ਬਾਰਿਸ਼ ਦੌਰਾਨ ਕੁਝ ਸਮਾਂ ਗੜੇਮਾਰੀ ਵੀ ਹੋਈ। ਜ਼ਿਲਾ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਪਿੰਡ ਭੁਲੇਰੀਆ ਅਤੇ ਗਗੜ ਵਿਖੇ ਗੜੇਮਾਰੀ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਗੜੇਮਾਰੀ ਨਾਲ ਜ਼ਿਲੇ ਵਿਚ ਕਿਤੇ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ ਜਾਂ ਨਹੀਂ ਇਹ ਅਜੇ ਕੁਝ ਸਮੇਂ ਬਾਅਦ ਪਤਾ ਲੱਗੇਗਾ ਪਰ ਫਿਲਹਾਲ ਉਕਤ ਦੋਵਾਂ ਪਿੰਡਾਂ ਵਿਚ ਹੀ ਗੜੇਮਾਰੀ ਦੀ ਸੂਚਨਾ ਹੈ।


author

Gurminder Singh

Content Editor

Related News