ਰੇਲਵੇ ਸਟੇਸ਼ਨ ਲੋਹੀਆਂ ਨੇੜੇ ਸਿਲੰਡਰ ਫਟਣ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ

Tuesday, Jul 19, 2022 - 10:13 PM (IST)

ਲੋਹੀਆਂ ਖਾਸ (ਮਨਜੀਤ, ਸੁਨੀਲ) : ਸਥਾਨਕ ਰੇਲਵੇ ਸਟੇਸ਼ਨ ਨੇੜੇ ਰੇਲਵੇ ਦੀ ਹਦੂਦ ਅੰਦਰ ਵਰਕਸ਼ਾਪ 'ਚ ਬਿਜਲੀ ਦੇ ਖੰਭੇ ਲਗਾ ਕੇ ਇਲੈਕਟ੍ਰੀਸਿਟੀ ਟ੍ਰੇਨ ਚਲਾਉਣ ਦਾ ਕੰਮ ਚੱਲ ਰਿਹਾ ਹੈ। ਅੱਜ ਦੁਪਹਿਰ ਵੇਲੇ ਜਦੋਂ 2 ਵਿਅਕਤੀ ਵੈਲਡਿੰਗ ਦਾ ਕੰਮ ਕਰ ਰਹੇ ਸਨ ਤਾਂ ਉਸੇ ਸਮੇਂ ਗੈਸ ਸਿਲੰਡਰ ਫਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਧਮਾਕੇ ਵਿੱਚ 2 ਵਰਕਰਾਂ ਦੀ ਮੌਤ ਹੋ ਗਈ।

PunjabKesari

ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕਾਂ ਦੇ ਸਰੀਰ ਚੀਥੜੇ-ਚੀਥੜੇ ਹੋ ਕੇ ਸੈਂਕੜੇ ਮੀਟਰ ਤੱਕ ਖਿੱਲਰ ਗਏ। ਮੌਕੇ 'ਤੇ ਪਹੁੰਚੇ ਪੰਜਾਬ ਪੁਲਸ ਤੇ ਜੀ. ਆਰ. ਪੀ. ਲੋਹੀਆਂ ਦੇ ਮੁਲਾਜ਼ਮਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਠੇਕੇਦਾਰ ਮੌਕੇ 'ਤੇ ਹਾਜ਼ਰ ਨਹੀਂ ਸੀ। ਪੁਲਸ ਵੱਲੋਂ ਠੇਕੇਦਾਰ ਫਰਾਰ ਦੱਸਿਆ ਜਾ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News