ਰੇਲਵੇ ਦੀਆਂ ਸਪੈਸ਼ਲ ਟੀਮਾਂ ਵੱਲੋਂ ਟ੍ਰੇਨਾਂ ਦੀਆਂ ਪੈਂਟਰੀ ਕਾਰਾਂ ’ਚ ਛਾਪੇਮਾਰੀ

Saturday, Oct 11, 2025 - 07:34 AM (IST)

ਰੇਲਵੇ ਦੀਆਂ ਸਪੈਸ਼ਲ ਟੀਮਾਂ ਵੱਲੋਂ ਟ੍ਰੇਨਾਂ ਦੀਆਂ ਪੈਂਟਰੀ ਕਾਰਾਂ ’ਚ ਛਾਪੇਮਾਰੀ

ਜਲੰਧਰ (ਪੁਨੀਤ) : ‘ਸਵੱਛ ਭੋਜਨ ਦਿਵਸ’ ਮੌਕੇ ਰੇਲਵੇ ਦੀਆਂ ਵਿਸ਼ੇਸ਼ ਟੀਮਾਂ ਨੇ ਟ੍ਰੇਨਾਂ ਦੀਆਂ ਪੈਂਟਰੀ ਕਾਰਾਂ ਅਤੇ ਬੇਸ ਕਿਚਨ ਵਿਚ ਅਚਾਨਕ ਜਾਂਚ ਸ਼ੁਰੂ ਕਰ ਦਿੱਤੀ, ਜਿਸ ਨਾਲ ਸਬੰਧਤ ਸਟਾਫ ਵਿਚ ਤਰਥੱਲੀ ਮਚ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਵੱਛਤਾ ਪੰਦਰਵਾੜਾ ਤਹਿਤ ਚਲਾਈ ਜਾ ਰਹੀ ਇਸ ਵਿਸ਼ੇਸ਼ ਮੁਹਿੰਮ ਵਿਚ ਵੀ ਭੋਜਨ ਤਿਆਰ ਕਰਨ ਤੋਂ ਲੈ ਕੇ ਪਰੋਸਣ ਤਕ ਦੀ ਹਰ ਪ੍ਰਕਿਰਿਆ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਕਮੀਆਂ ਨੂੰ ਲੈ ਕੇ ਸੁਧਾਰ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਆਜ਼ਾਦੀ, ਧਰਮ ਤੇ ਇਨਸਾਫ਼ ਲਈ ਲੜਨ ਦੀ ਪ੍ਰੇਰਣਾ ਦਿੱਤੀ - ਮੰਤਰੀ ਸੌਂਦ

ਸਵੇਰ ਤੋਂ ਸ਼ੁਰੂ ਹੋਈ ਮੁਹਿੰਮ ਦੌਰਾਨ ਕਮਰਸ਼ੀਅਲ, ਸਿਹਤ ਵਿਭਾਗ ਦੇ ਅਧਿਕਾਰੀ, ਸੁਪਰਵਾਈਜ਼ਰ, ਤਕਨੀਕੀ ਮਾਹਿਰ ਦੀਆਂ ਟੀਮਾਂ ਨੇ ਪੈਂਟਰੀ ਕਾਰਾਂ ਵਿਚ ਛਾਪੇਮਾਰੀ ਸ਼ੁਰੂ ਕੀਤੀ। ਇਸ ਮੌਕੇ ਬਰਤਨ ਦੀ ਸਫਾਈ, ਖੁਰਾਕ ਸਮੱਗਰੀ ਦੀ ਗੁਣਵੱਤਾ, ਭੰਡਾਰਨ ਵਿਵਸਥਾ, ਕਰਮਚਾਰੀਆਂ ਦੀ ਸਿਹਤ ਅਤੇ ਯੂਨੀਫਾਰਮ ਦੀ ਸਥਿਤੀ ਤਕ ਬਾਰੀਕੀ ਨਾਲ ਜਾਂਚ ਕੀਤੀ ਗਈ। ਕਈ ਥਾਵਾਂ ’ਤੇ ਸਫਾਈ ਵਿਚ ਲਾਪ੍ਰਵਾਹੀ ਅਤੇ ਬਰਤਨਾਂ ਵਿਚ ਗੰਦਗੀ ਪਾਏ ਜਾਣ ’ਤੇ ਸਬੰਧਤ ਸਟਾਫ ਨੂੰ ਤੁਰੰਤ ਚਿਤਾਵਨੀ ਦਿੱਤੀ ਗਈ। ਉਥੇ ਹੀ, ਬੇਸ ਕਿਚਨ ਵਿਚ ਭੋਜਨ ਤਿਆਰ ਕਰਨ ਵਾਲੇ ਇਲਾਕੇ, ਪਲੇਟਫਾਰਮ, ਸਟੋਰ ਰੂਮ ਅਤੇ ਵਾਸ਼ ਏਰੀਏ ਦੀ ਸਫਾਈ ਦਾ ਪੱਧਰ ਵੀ ਪਰਖਿਆ ਗਿਆ।

ਅਧਿਕਾਰੀਆਂ ਨੇ ਜਾਂਚ ਦੌਰਾਨ ਇਹ ਵੀ ਯਕੀਨੀ ਬਣਾਇਆ ਕਿ ਯਾਤਰੀਆਂ ਨੂੰ ਸਿਰਫ ਤਾਜ਼ਾ ਅਤੇ ਸੁਰੱਖਿਅਤ ਭੋਜਨ ਹੀ ਪਰੋਸਿਆ ਜਾਵੇ। ਕਰਮਚਾਰੀਆਂ ਦੀ ਡਾਕਟਰੀ ਜਾਂਚ ਕੀਤੀ ਗਈ ਅਤੇ ਸਿਹਤ ਸਰਟੀਫਿਕੇਟ ਦੀ ਮਿਆਦ ਦੀ ਪੁਸ਼ਟੀ ਵੀ ਕੀਤੀ ਗਈ, ਨਾਲ ਹੀ ਕੂੜਾ ਪ੍ਰਬੰਧਨ ਪ੍ਰਣਾਲੀ ਦੀ ਸਮੀਖਿਆ ਕਰਦੇ ਹੋਏ ਇਹ ਨਿਰਦੇਸ਼ ਦਿੱਤਾ ਗਿਆ ਕਿ ਪੈਂਟਰੀ ਕਾਰਾਂ ਵਿਚ ਸਮਾਰਟ ਡਸਟਬਿਨ ਲਾਜ਼ਮੀ ਰੂਪ ਨਾਲ ਲਾਏ ਜਾਣ ਤਾਂ ਕਿ ਗੰਦਗੀ ਦਾ ਨਿਪਟਾਰਾ ਵਿਗਿਆਨਿਕ ਢੰਗ ਨਾਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਮਹਿਲਾ ਪੱਤਰਕਾਰਾਂ ਦੀ ਐਂਟਰੀ 'ਤੇ ਬੈਨ, ਦਿੱਲੀ 'ਚ ਅਫ਼ਗਾਨ ਵਿਦੇਸ਼ ਮੰਤਰੀ ਨੇ ਸੁਣਾਇਆ ਤਾਲਿਬਾਨੀ ਫਰਮਾਨ

ਟੀਮਾਂ ਨੇ ਟ੍ਰੇਨਾਂ ਵਿਚ ਸਫਰ ਕਰ ਰਹੇ ਯਾਤਰੀਆਂ ਤੋਂ ਖਾਣ-ਪੀਣ ਦੀ ਗੁਣਵੱਤਾ ਅਤੇ ਹੋਰ ਸਹੂਲਤਾਂ ਬਾਰੇ ਫੀਡਬੈਕ ਲਿਆ। ਦੱਸਿਆ ਜਾ ਰਿਹਾ ਹੈ ਕਿ ਕੁਝ ਯਾਤਰੀਆਂ ਨ ੇ ਖਾਣੇ ਦੀ ਗੁਣਵੱਤਾ ਦੀ ਸ਼ਲਾਘਾ ਕੀਤੀ। ਦੂਜੇ ਪਾਸੇ ਕੁਝ ਨੇ ਸੁਧਾਰ ਦੀ ਲੋੜ ਦੱਸੀ। ਅਧਿਕਾਰੀਆਂ ਨੇ ਮੌਕੇ ’ਤੇ ਹੀ ਫੀਡਬੈਕ ਦਰਜ ਕੀਤਾ ਅਤੇ ਸਬੰਧਤਾਂ ਨੂੰ ਸੇਵਾ ਪੱਧਰ ਵਿਚ ਸੁਧਾਰ ਲਈ ਨਿਰਦੇਸ਼ਿਤ ਕੀਤਾ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸਵੱਛ ਭੋਜਨ ਦਿਵਸ ਦਾ ਉਦੇਸ਼ ਯਾਤਰੀਆਂ ਨੂੰ ਸਵਾਦਿਸ਼ਟ ਅਤੇ ਸਵੱਛ ਅਤੇ ਸਿਹਤਮੰਦ ਭੋਜਨ ਮੁਹੱਈਆ ਕਰਵਾਉਣ ਤੋਂ ਪ੍ਰੇਰਿਤ ਹੈ। ਆਉਣ ਵਾਲੇ ਦਿਨਾਂ ਵਿਚ ਵੀ ਅਜਿਹੀ ਅਚਾਨਕ ਜਾਂਚ ਜਾਰੀ ਰਹਿਣਗੀਆਂ। ਕਿਸੇ ਵੀ ਪੱਧਰ ’ਤੇ ਲਾਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News