ਰੇਲਵੇ ਮੈਜਿਸਟਰੇਟ ਜਾਂਚ ਮੁਹਿੰਮ ''ਚ 126 ਫੜੇ,  23, 200 ਰੁਪਏ ਜ਼ੁਰਮਾਨਾ ਵਸੂਲਿਆ

09/09/2017 4:36:22 PM

ਫਗਵਾੜਾ(ਮਹਿਤਾ)— ਸ਼ੁੱਕਰਵਾਰ ਨੂੰ ਰੇਲਵੇ ਮੈਜਿਸਟਰੇਟ ਜਲੰਧਰ ਰਾਜ ਪਾਲ ਦੀ ਅਗਵਾਈ ਵਿਚ ਰੇਲਗੱਡੀਆਂ ਦਾ ਜਾਂਚ ਮੁਹਿੰਮ ਚਲਾਈ ਗਈ । ਸੁਪਰਫਾਸਟ ਐਕਸਪ੍ਰੈਸ ਟਰੇਨਾਂ ਵਿਚ ਜਾਂਚ ਕਰਦੇ ਹੋਏ ਜਦੋਂ ਮੈਜਿਸਟਰੇਟ ਆਪਣੀ ਟੀਮ ਦੇ ਨਾਲ ਸਵੇਰੇ 11 ਵਜੇ ਫਗਵਾੜਾ ਪੁੱਜੇ ਤਾਂ ਜੰਕਸ਼ਨ 'ਤੇ ਹਫੜਾ-ਦਫੜੀ ਪੈ ਗਈ। ਇਸ ਦੌਰਾਨ ਰੇਲ ਪਟਰੀਆਂ ਨੂੰ ਪਾਰ ਕਰਕੇ ਗੈਰ ਕਨੂੰਨੀ ਨਿਕਾਸ ਅਤੇ ਪ੍ਰਵੇਸ਼ ਕਰਨ ਵਾਲੇ ਯਾਤਰੀਆਂ 'ਤੇ ਸਖਤ ਕਾਰਵਾਈ ਕੀਤੀ ਗਈ। ਆਰ. ਪੀ. ਐੱਫ. ਪੋਸਟ ਦੇ ਇੰਚਾਰਜ ਹਰਵਿੰਦਰ ਪਾਲ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਦੀ ਰੇਲਵੇ ਐਕਟ ਦੀ ਧਾਰਾ 147 ਦੇ ਤਹਿਤ 54 'ਚੋਂ 20 ਦੋਸ਼ੀਆਂ ਨੂੰ ਫਗਵਾੜਾ ਜੰਕਸ਼ਨ ਤੋਂ ਫੜ ਕੇ ਜ਼ੁਰਮਾਨਾ ਕੀਤਾ ਗਿਆ ।  
ਸਾਰੀ ਮੁਹਿੰਮ ਦੌਰਾਨ ਵਿਕਲਾਂਗ/ਔਰਤਾਂ ਦੀ ਬੋਗੀ 'ਚ ਗ਼ੈਰ-ਕਾਨੂੰਨੀ ਢੰਗ ਨਾਲ ਯਾਤਰਾ ਕਰਦੇ ਹੋਏ 4 'ਤੇ ਗੰਦਗੀ ਫੈਲਾÎਉਣ ਦੇ ਇਲਜਾਮ 'ਚ ਧਾਰਾ 145 ਦੇ ਤਹਿਤ 30 ਮੁਸਾਫਰਾਂ ਨੂੰ ਗ੍ਰਿਫਤਾਰ ਕੀਤਾ ਗਿਆ,  ਉਥੇ ਬਿਨਾਂ ਟਿਕਟ ਗੈਰ-ਕਾਨੂੰਨੀ ਢੰਗ ਨਾਲ ਯਾਤਰਾ ਕਰਦੇ ਹੋਏ 27 ਲੋਕਾਂ ਨੂੰ ਧਾਰਾ 137 ਦੇ ਤਹਿਤ ਹਿਰਾਸਤ ਵਿਚ ਲਿਆ ਗਿਆ। ਜ਼ੁਰਮਾਨੇ ਦੀ ਰਾਸ਼ੀ ਅਦਾ ਕਰਨ ਦੇ ਬਾਅਦ ਹਿਰਾਸਤ ਵਿਚ ਲਏ ਗਏ ਮੁਸਾਫਰਾਂ ਨੂੰ ਰਿਹਾਅ ਕਰ ਦਿੱਤਾ ਗਿਆ। ਦੂਜੇ ਪਾਸੇ ਇਕ ਯਾਤਰੀ ਨੂੰ ਚੇਨ ਖਿਚਣ ਦੇ ਜੁਰਮ ਵਿਚ ਰੇਲਵੇ ਐਕਟ ਦੀ ਧਾਰਾ 141 ਦੇ ਅਨੁਸਾਰ ਜ਼ੁਰਮਾਨਾ ਲਗਾਇਆ ਗਿਆ । 
ਮਿਲੀ ਜਾਣਕਾਰੀ ਅਨੁਸਾਰ ਰੇਲਵੇ ਐਕਟ ਦੇ 144 ਦੇ ਤਹਿਤ ਰੇਲਵੇ ਪੁਲਸ ਨੇ ਉਨ੍ਹਾਂ 10 ਲੋਕਾਂ ਨੂੰ ਵੀ ਜ਼ੁਰਮਾਨਾ ਲਗਾਇਆ, ਜੋ ਬਿਨਾਂ ਲਾਇਸੈਂਸ ਦੇ ਖਾਣ-ਪੀਣ ਦਾ ਸਾਮਾਨ ਵੇਚ ਰਹੇ ਸਨ। ਇਸ ਜਾਂਚ ਦੌਰਾਨ ਰੇਲ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਨੁਸਾਰ ਦੋਸ਼ੀ ਪਾਏ ਗਏ ਯਾਤਰੀਆਂ ਪਾਸੋਂ 23 ਹਜ਼ਾਰ 200 ਰੁਪਏ ਜ਼ੁਰਮਾਨੇ ਦੇ ਤੌਰ 'ਤੇ ਵਸੂਲੇ ਗਏ । ਜਾਂਚ ਟੀਮ ਵਿਚ ਆਰ. ਕੇ. ਪਟੇਲ, ਅਮਿਤ ਕੁਮਾਰ, ਲੇਖ ਰਾਜ, ਸ਼ਾਮ ਸਿੰਘ ਆਦਿ ਸ਼ਾਮਲ ਸਨ ।


Related News