ਵਨ ਪਲਸ ਵਨ ਨਹੀਂ ਵਨ ਪਲਸ 3 ਦੇ ਅਨੁਸਾਰ ਨਾਜਾਇਜ਼ ਕਬਜ਼ਿਆਂ 'ਚ ਸਿਮਟੀ ਰੇਲਵੇ ਲਿੰਕ ਰੋਡ
Tuesday, Dec 10, 2019 - 12:27 AM (IST)
ਅੰਮ੍ਰਿਤਸਰ,(ਸਰਬਜੀਤ): ਨਗਰ 'ਚ ਨਾ ਤਾਂ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਦਾ ਹੱਲ ਹੋਵੇਗਾ ਨਾ ਹੀ ਆਵਾਜਾਈ ਸਮੱਸਿਆ ਦਾ ਅਤੇ ਨਾਜਾਇਜ਼ ਕਬਜ਼ੇ ਨਗਰ ਦੀ ਆਵਾਜਾਈ ਵਿਵਸਥਾ ਨੂੰ ਪ੍ਰਭਾਵਿਤ ਕਰ ਰਹੇ ਹਨ। ਅਜਿਹਾ ਹੀ ਨਜ਼ਾਰਾ ਸਥਾਨਕ ਰੇਲਵੇ ਲਿੰਕ ਰੋਡ ਦਾ ਹੈ, ਜਿਸ ਰੋਡ ਦੀ ਕਰੀਬ 60 ਫ਼ੀਸਦੀ ਤੋਂ ਜ਼ਿਆਦਾ ਸੜਕ 'ਤੇ ਨਾਜਾਇਜ਼ ਕਬਜ਼ੇ ਹਨ ਅਤੇ ਬਾਕੀ ਬਚੀ ਸੜਕ 'ਤੇ ਦਿਨ ਸਮੇਂ ਆਵਾਜਾਈ ਜ਼ਿਆਦਾ ਹੋਣ ਨਾਲ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਾਣਕਾਰੀ ਮੁਤਾਬਕ ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਵਨ ਪਲਸ ਵਨ ਦੇ ਕਬਜ਼ੇ ਅਰਥਾਤ ਜਿੰਨੀ ਦੁਕਾਨ ਹੈ ਓਨਾ ਹੀ ਨਾਜਾਇਜ਼ ਕਬਜ਼ਾ ਬਾਹਰ ਕੀਤਾ ਹੋਇਆ ਹੈ, ਜਿਥੇ ਕਿ ਦਿਨ 'ਤੇ ਆਵਾਜਾਈ ਜ਼ਿਆਦਾ ਰਹਿੰਦੀ ਹੈ ਪਰ ਰੇਲਵੇ ਲਿੰਕ ਰੋਡ ਦੀ ਸਮੱਸਿਆ ਵਨ ਪਲਸ ਵਨ ਦੀਆਂ ਸਾਰੀਆਂ ਹੱਦਾਂ ਤੋੜਕੇ ਵਨ ਪਲਸ ਥਰੀ ਦੇ ਅਨੁਸਾਰ ਨਾਜਾਇਜ਼ ਕਬਜ਼ਿਆਂ ਕਰ ਕੇ ਜਨਤਾ ਅਤੇ ਰਾਹਗੀਰਾਂ ਲਈ ਬਹੁਤ ਵੱਡੀ ਸਮੱਸਿਆ ਦਾ ਕਾਰਣ ਬਣ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨ ਸਰਦੀਆਂ ਦੇ ਕੱਪੜਿਆਂ ਦੀ ਸੇਲ ਲਈ ਉਕਤ ਰੇਲਵੇ ਲਿੰਕ ਰੋਡ ਦੇ ਅੰਦਰੋਂ ਅੰਦਰੀ ਟੇਬਲ ਅਤੇ ਫੋਡਿੰਗ ਬੈਡ ਆਦਿ 'ਤੇ ਦੁਕਾਨਾਂ ਸੱਜੀਆਂ ਨਜ਼ਰ ਆਉਂਦੀਆਂ ਹਨ ਪਰ ਇਸ ਵੱਲ ਨਿਗਮ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ, ਇਹ ਵੀ ਪਤਾ ਲੱਗਾ ਹੈ ਕਿ ਜਿਨ੍ਹਾਂ ਦੁਕਾਨਾਂ ਦੇ ਅੱਗੇ ਇਹ ਵਨ ਪਲਸ ਥਰੀ ਦੀ ਸਕੀਮ ਅਨੁਸਾਰ ਸੜਕਾਂ 'ਚ ਦੁਕਾਨਾਂ ਸੱਜੀਆਂ ਨਜ਼ਰ ਆਉਂਦੀਆਂ ਹਨ। ਉਕਤ ਦੁਕਾਨ ਮਾਲਿਕ ਇਨ੍ਹਾਂ ਲੋਕਾਂ ਤੋਂ ਕਿਰਾਇਆ ਵੀ ਵਸੂਲ ਕਰਦੇ ਹਨ, ਜੋ ਵੀ ਇਸ ਰੇਲਵੇ ਲਿੰਕ ਰੋਡ ਦੀ ਆਵਾਜਾਈ ਸਮੱਸਿਆ ਦਾ ਮੁੱਖ ਕਾਰਣ ਵਨ ਪਲਸ ਥਰੀ ਦੇ ਅਨੁਸਾਰ ਕੀਤੇ ਗਏ ਨਾਜਾਇਜ਼ ਕਬਜ਼ੇ ਹਨ ਅਤੇ ਜੋ ਲੋਕ ਇਸ ਲਿੰਕ ਰੋਡ ਦੀ ਆਵਾਜਾਈ ਸਮੱਸਿਆ ਦੀ ਜਾਣਕਾਰੀ ਰੱਖਦੇ ਹਨ ਉਹ ਆਪਣਾ ਰਸਤਾ ਬਦਲ ਲੈਂਦੇ ਹਨ ਕਿਉਂਕਿ ਜੇਕਰ ਆਵਾਜਾਈ 'ਚ ਫਸ ਗਏ ਤਾਂ ਨਾ ਅੱਗੇ ਕੇ ਲਈ ਨਾ ਹੀ ਪਿੱਛੇ ਲਈ ਰਸਤਾ ਮਿਲੇਗਾ।