ਰੇਲਵੇ ਲਾਈਨਾਂ ਤੋਂ ਨਵਜੰਮੀ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ ’ਚ ਨਵਾਂ ਮੋੜ, ਪਿਤਾ ਨੇ ਦਿੱਤਾ ਇਹ ਬਿਆਨ

07/27/2021 4:56:40 PM

ਬਟਾਲਾ/ਗੁਰਦਾਸਪੁਰ (ਬੇਰੀ,ਗੁਰਪ੍ਰੀਤ ਚਾਵਲਾ): ਬੀਤੇ ਦਿਨੀਂ ਬਟਾਲਾ ਰੇਲਵੇ ਸਟੇਸ਼ਨ ਦੇ ਨੇੜੇ ਰੇਲਵੇ ਲਾਈਨ ਤੋਂ ਇਕ ਨਵਜਮੀ ਬੱਚੀ ਦੀ ਲਾਸ਼ ਮਿਲੀ ਸੀ। ਜਿਸ ਦੇ ਸੰਬੰਧ 'ਚ ਪੁਲਸ ਵਲੋਂ ਮੁਕੱਦਮਾ ਨੰ. 15 ਪੁਲਸ ਚੌਕੀ ਜੀ.ਆਰ.ਪੀ. ਬਟਾਲਾ 'ਚ ਦਰਜ ਕੀਤਾ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਇੰਚਾਰਜ ਪਰਜੀਤ ਸਿੰਘ ਤੇ ਐਡੀਸ਼ਨਲ ਐੱਸ.ਐੱਚ.ਓ. ਬੀਰਬਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਨਾਮ ਨਗਰ ਮੁਹੱਲਾ ਦੇ ਇਕ ਵਿਅਕਤੀ ਵਲੋਂ ਉਕਤ ਬੱਚੀ ਨੂੰ ਰੇਲਵੇ ਲਾਈਨ 'ਤੇ ਸੁਟਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਕਾਰਵਾਈ ਕਰਦੇ ਹੋਏ ਜੋਗਿੰਦਰ ਕੁਮਾਰ ਵਾਸੀ ਹਰਨਾਮ ਨਗਰ ਮੁਹੱਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਜੋਗਿੰਦਰ ਕੁਮਾਰ ਦਾ ਦੋ ਦਿਨ ਦਾ ਰਿਮਾਂਡ ਪੁਲਸ ਨੂੰ ਮਿਲਿਆ ਹੈ, ਜਿਸ ਦੌਰਾਨ ਪੁਲਸ ਵਲੋਂ ਉਕਤ ਬੱਚੀ ਤੇ ਜੋਗਿੰਦਰ ਕੁਮਾਰ ਦਾ ਡੀ.ਐੱਨ.ਏ. ਟੈਸਟ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ :  ਭਿਆਨਕ ਹਾਦਸੇ ’ਚ ਮਾਂ-ਧੀ ਦੀ ਗਈ ਸੀ ਜਾਨ, ਇਕਲੌਤੇ ਪਰਿਵਾਰਕ ਮੈਂਬਰ ਦੇ ਵਿਦੇਸ਼ੋਂ ਪਰਤਣ 'ਤੇ ਹੋਵੇਗਾ ਸਸਕਾਰ

ਉਨ੍ਹਾਂ ਕਿਹਾ ਕਿ ਜੋਗਿੰਦਰ ਕੁਮਾਰ ਨੇ ਪੁਲਸ ਨੂੰ  ਦੱਸਿਆ ਕਿ ਸੀ ਕਿ ਇਹ ਬੱਚੀ ਉਸ ਦੀ ਹੈ ਅਤੇ ਇਹ ਮਰੀ ਹੋਈ ਪੈਦਾ ਹੋਈ ਅਤੇ ਜਦੋਂ ਉਹ ਇਸ ਨੂੰ ਦਫ਼ਨਾਉਣ ਲਈ ਜਾ ਰਿਹਾ ਸੀ ਤਾਂ ਰਸਤੇ 'ਚ ਕੁੱਤੇ ਪੈ ਜਾਣ ਕਾਰਨ ਉਸ ਨੇ ਬੱਚੀ ਨੂੰ ਰੇਲਵੇ ਟਰੈਕ 'ਤੇ ਹੀ ਛੱਡ ਦਿੱਤਾ ਅਤੇ ਆਪ ਉੱਥੋਂ ਭੱਜ ਗਿਆ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਤੱਥ ਸਾਹਮਣੇ ਆਉਣਗੇ ਉਨ੍ਹਾਂ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਦੋਦਾ ਵਿਖੇ ਰੇਡ ਮਾਰਨ ਗਈ ਪੁਲਸ ਪਾਰਟੀ ’ਤੇ ਹਮਲਾ, ਮੁਲਜ਼ਮਾਂ ਨੇ ਚੌਂਕੀ ਪਹੁੰਚ ਕੇ ਵੀ ਚਲਾਏ ਇੱਟਾਂ-ਰੋੜੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Shyna

Content Editor

Related News