ਰੇਲਵੇ ਲਾਈਨ ਨੂੰ ਜੋੜਨ ਵਾਲੇ ਜੁਆਇੰਟ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਪੁਲਸ ਨੇ ਕੀਤਾ ਕਾਬੂ

Sunday, Apr 08, 2018 - 11:47 AM (IST)

ਰੇਲਵੇ ਲਾਈਨ ਨੂੰ ਜੋੜਨ ਵਾਲੇ ਜੁਆਇੰਟ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਪੁਲਸ ਨੇ ਕੀਤਾ ਕਾਬੂ

ਪਠਾਨਕੋਟ (ਕੰਵਲ) : ਪਠਾਨਕੋਟ 'ਚ ਪਿੱਛਲੇ ਲੰਮੇ ਸਮੇਂ ਤੋਂ ਰੇਲਵੇ ਲਾਈਨ ਨੂੰ ਜੋੜਨ ਵਾਲੇ ਜੁਆਇੰਟ ਤੇ ਜਾਲੀ ਚੋਰੀ ਹੋ ਰਹੀ ਸੀ। ਇਸ ਕਾਰਨ ਰੇਲਵੇ ਪੁਲਸ ਦੀ ਰਾਤਾਂ ਦੀ ਨੀਂਦ ਤੱਕ ਹਰਾਮ ਹੋ ਚੁੱਕੀ ਸੀ ਤੇ ਪੁਲਸ ਵਲੋਂ ਰਾਤ ਦਿਨ ਰੇਲਵੇ ਲਾਈਨ 'ਤੇ ਰੱਖੇ ਜੁਆਇੰਟ 'ਤੇ ਨਜ਼ਰ ਰੱਖੀ ਜਾ ਰਹੀ ਸੀ। ਇਸ ਦੇ ਚੱਲਦਿਆ ਸ਼ਨੀਵਾਰ ਰਾਤ ਰੇਲਵੇ ਕਰਮਚਾਰੀਆਂ ਵਲੋਂ ਆਪਣੇ ਸਾਥੀ ਨਾਲ ਜੁਆਇੰਟ ਚੋਰੀ ਕਰਨ ਆਏ ਚੋਰਾਂ ਨੂੰ ਕਾਬੂ ਕਰਕੇ ਪੁਲ ਹਵਾਲੇ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ. ਐੱਚ. ਓ. ਮੀਨਾ ਕੁਮਾਰ ਨੇ ਦੱਸਿਆ ਕਿ ਉਕਤ ਚੋਰਾਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News