ਕਿਸਾਨ ਅੰਦੋਲਨ: ਪੰਜਾਬ ’ਚ ਰੇਲ ਆਵਾਜਾਈ ਦੀ ਮਾੜੀ ਹਾਲਤ, 125 ਤੋਂ ਵੱਧ ਟਰੇਨਾਂ ਰੱਦ, ਯਾਤਰੀ ਪਰੇਸ਼ਾਨ

Thursday, Dec 23, 2021 - 11:30 AM (IST)

ਜਲੰਧਰ (ਗੁਲਸ਼ਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ 3 ਦਿਨਾਂ ਤੋਂ ਰੇਲ ਆਵਾਜਾਈ ਜਾਮ ਕੀਤੀਆਂ ਗਈਆਂ ਹਨ, ਜਿਸ ਕਾਰਨ ਰੇਲ ਆਵਾਜਾਈ ਦਾ ਬੁਰਾ ਹਾਲ ਹੋ ਗਿਆ ਹੈ। ਰੋਜ਼ਾਨਾ ਕਰੀਬ 250 ਟਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ, ਇਨ੍ਹਾਂ ਵਿਚੋਂ 100 ਤੋਂ ਵੱਧ ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਪਿਆ ਹੈ, ਜਿਸ ਕਾਰਨ ਰੇਲਵੇ-ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ, ਜੰਮੂ, ਫਿਰੋਜ਼ਪੁਰ ਅਤੇ ਤਰਨਤਾਰਨ ਆਦਿ ਮੁੱਖ ਮਾਰਗਾਂ ’ਤੇ ਜਾਮ ਲੱਗਣ ਕਾਰਨ ਸਥਿਤੀ ਪੂਰੀ ਤਰ੍ਹਾਂ ਗੰਭੀਰ ਬਣ ਗਈ ਹੈ, ਜਿਨ੍ਹਾਂ ਯਾਤਰੀਆਂ ਨੇ ਐਡਵਾਂਸ ਟਿਕਟਾਂ ਬੁੱਕ ਕਰਵਾਈਆਂ ਸਨ, ਉਨ੍ਹਾਂ ਨੂੰ ਹੁਣ ਸਫ਼ਰ ਦੌਰਾਨ ਟਰੇਨਾਂ ਦੇ ਰੱਦ ਹੋਣ ਜਾਂ ਥੋੜ੍ਹੇ ਸਮੇਂ ਲਈ ਰੁਕਣ ਕਾਰਨ ਇਧਰ-ਉਧਰ ਭਟਕਣਾ ਪੈ ਰਿਹਾ ਹੈ, ਜਿਸ ਕਾਰਨ ਆਮ ਜਨਤਾ ਕਾਫੀ ਪਰੇਸ਼ਾਨ ਹੋ ਰਹੀ ਹੈ। ਪੰਜਾਬ ਸਰਕਾਰ ਪ੍ਰਤੀ ਲੋਕਾਂ ਵਿਚ ਭਾਰੀ ਰੋਸ ਹੈ। ਸੂਤਰਾਂ ਅਨੁਸਾਰ ਰੇਲਵੇ ਸੁਰੱਖਿਆ ਬਲ ਵੱਲੋਂ ਸੂਬਾ ਸਰਕਾਰ ਤੋਂ ਵੀ ਟਰੈਕ ਨੂੰ ਸਾਫ਼ ਕਰਨ ਲਈ ਸਹਿਯੋਗ ਮੰਗਿਆ ਜਾ ਰਿਹਾ ਹੈ।

ਫ਼ਿਰੋਜ਼ਪੁਰ ਮੰਡਲ ਨੇ 3 ਦਿਨਾਂ ਵਿਚ 80 ਲੱਖ ਤੋਂ ਵੱਧ ਦਾ ਰਿਫੰਡ ਕੀਤਾ
ਪੰਜਾਬ ਵਿਚ ਪਿਛਲੇ 3 ਦਿਨਾਂ ਤੋਂ ਟਰੇਨਾਂ ਦੇ ਲਗਾਤਾਰ ਰੱਦ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨ ਕਰਨ ਦਾ ਸਿਲਸਿਲਾ ਜਾਰੀ ਹੈ। ਲੋਕ ਆਪਣੀਆਂ ਰੇਲ ਟਿਕਟਾਂ ਕੈਂਸਲ ਕਰ ਕੇ ਹੋਰ ਸਾਧਨਾਂ ਰਾਹੀਂ ਆਪਣੀ ਮੰਜ਼ਿਲ ਵੱਲ ਜਾਣ ਲਈ ਮਜਬੂਰ ਹਨ। ਰੇਲਵੇ ਸੂਤਰਾਂ ਅਨੁਸਾਰ ਤੀਜੇ ਦਿਨ ਦੁਪਹਿਰ 2 ਵਜੇ ਤੱਕ ਕਰੀਬ 16000 ਯਾਤਰੀਆਂ ਨੂੰ 80 ਲੱਖ ਰੁਪਏ ਤੋਂ ਵੱਧ ਦਾ ਰਿਫੰਡ ਦਿੱਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਕੰਪੇਨ ਕਮੇਟੀ ਨੇ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਸੰਸਦ ਮੈਂਬਰਾਂ ਨੂੰ ਕੀਤਾ ਸਰਗਰਮ

22 ਦਸੰਬਰ ਨੂੰ ਰੱਦ ਹੋਈਆਂ ਟਰੇਨਾਂ :
04634 ਫ਼ਿਰੋਜ਼ਪੁਰ-ਜਲੰਧਰ ਸਿਟੀ ਐਕਸਪ੍ਰੈੱਸ ਸਪੈਸ਼ਲ
04658 ਫ਼ਿਰੋਜ਼ਪੁਰ-ਬਠਿੰਡਾ ਐਕਸਪ੍ਰੈੱਸ ਸਪੈਸ਼ਲ
19225 ਜੋਧਪੁਰ-ਜੰਮੂਤਵੀ ਐਕਸਪ੍ਰੈੱਸ ਐਕਸਪ੍ਰੈੱਸ ਸਪੈਸ਼ਲ
14645 ਜੈਸਲਮੇਰ-ਜੰਮੂ ਸ਼ਾਲੀਮਾਰ ਐਕਸਪ੍ਰੈੱਸ
12137 ਮੁੰਬਈ-ਫ਼ਿਰੋਜ਼ਪੁਰ ਪੰਜਾਬ ਮੇਲ
12421 ਨਾਂਦੇੜ-ਅੰਮ੍ਰਿਤਸਰ ਐਕਸਪ੍ਰੈੱਸ
12477 ਸਵਰਾਜ ਐਕਸਪ੍ਰੈੱਸ
13005 ਹਾਵੜਾ-ਅੰਮ੍ਰਿਤਸਰ ਮੇਲ
12919 ਮਾਲਵਾ ਐਕਸਪ੍ਰੈੱਸ
14609 ਰਿਸ਼ੀਕੇਸ਼-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਹੇਮਕੁੰਟ ਸਾਹਿਬ ਐਕਸਪ੍ਰੈੱਸ
14613 ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ)- ਫ਼ਿਰੋਜ਼ਪੁਰ ਐਕਸਪ੍ਰੈੱਸ
14631 ਦੇਹਰਾਦੂਨ-ਅੰਮ੍ਰਿਤਸਰ ਐਕਸਪ੍ਰੈੱਸ
12425 ਨਵੀਂ ਦਿੱਲੀ-ਜੰਮੂ ਰਾਜਧਾਨੀ ਐਕਸਪ੍ਰੈੱਸ
22401 ਦਿੱਲੀ ਸਰਾਏ ਰੋਹਿਲਾ-ਊਧਮਪੁਰ ਏ. ਸੀ. ਐਕਸਪ੍ਰੈੱਸ
14035 ਦਿੱਲੀ ਸਰਾਏ ਰੋਹਿਲਾ-ਪਠਾਨਕੋਟ ਐਕਸਪ੍ਰੈੱਸ
14033 ਦਿੱਲੀ ਜੰ.- ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਮੇਲ
12445 ਉੱਤਰੀ ਸੰਪਰਕ ਕ੍ਰਾਂਤੀ ਐਕਸਪ੍ਰੈੱਸ
12242 ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ
12460 ਅੰਮ੍ਰਿਤਸਰ-ਨਵੀਂ ਦਿੱਲੀ ਐਕਸਪ੍ਰੈੱਸ
04654 ਅੰਮ੍ਰਿਤਸਰ - ਨਿਊਜਲਪਾਈ ਗੁੜੀ ਐਕਸਪ੍ਰੈੱਸ ਸਪੈਸ਼ਲ
12411 ਚੰਡੀਗੜ੍ਹ-ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ
04652 ਅੰਮ੍ਰਿਤਸਰ-ਜੈਨਗਰ ਐਕਸਪ੍ਰੈੱਸ ਸਪੈਸ਼ਲ
14506 ਨੰਗਲਡੈਮ-ਅੰਮ੍ਰਿਤਸਰ ਐਕਸਪ੍ਰੈੱਸ
14505 ਅੰਮ੍ਰਿਤਸਰ-ਨੰਗਲਡੈਮ ਐਕਸਪ੍ਰੈੱਸ
12412 ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ
12241 ਚੰਡੀਗੜ੍ਹ-ਅੰਮ੍ਰਿਤਸਰ ਸੁਪਰ ਫਾਸਟ ਐਕਸਪ੍ਰੈੱਸ
12459 ਨਵੀਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸ
14632 ਅੰਮ੍ਰਿਤਸਰ-ਦੇਹਰਾਦੂਨ ਐਕਸਪ੍ਰੈੱਸ
12266 ਜੰਮੂ-ਦਿੱਲੀ ਸਰਾਏ ਰੋਹਿਲਾ ਦੁਰੰਤੋ ਐਕਸਪ੍ਰੈੱਸ
12472 ਸਵਰਾਜ ਐਕਸਪ੍ਰੈੱਸ
22440 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਐਕਸਪ੍ਰੈੱਸ
14610 ਹੇਮਕੁੰਟ ਐਕਸਪ੍ਰੈੱਸ
14504 ਕਾਲਕਾ ਐਕਸਪ੍ਰੈੱਸ
22462 ਸ਼੍ਰੀ ਸ਼ਕਤੀ ਐਕਸਪ੍ਰੈੱਸ
14614 ਫ਼ਿਰੋਜ਼ਪੁਰ-ਸਾਹਿਬਜ਼ਾਦਾ ਅਜੀਤ ਸਿੰਘ (ਮੁਹਾਲੀ)- ਐਕਸਪ੍ਰੈੱਸ
14630 ਫ਼ਿਰੋਜ਼ਪੁਰ-ਚੰਡੀਗੜ੍ਹ ਸਤਲੁਜ ਐਕਸਪ੍ਰੈੱਸ
14623 ਛਿੰਦਵਾੜਾ-ਫ਼ਿਰੋਜ਼ਪੁਰ ਪਤਾਲਕੋਟ ਐਕਸਪ੍ਰੈੱਸ
04604 ਫ਼ਿਰੋਜ਼ਪੁਰ-ਬਠਿੰਡਾ ਐਕਸਪ੍ਰੈੱਸ
04636 ਫ਼ਿਰੋਜ਼ਪੁਰ-ਲੁਧਿਆਣਾ ਐਕਸਪ੍ਰੈੱਸ
04464 ਫ਼ਿਰੋਜ਼ਪੁਰ-ਲੁਧਿਆਣਾ ਐਕਸਪ੍ਰੈੱਸ
04634 ਫ਼ਿਰੋਜ਼ਪੁਰ-ਜਲੰਧਰ ਸਿਟੀ ਐਕਸਪ੍ਰੈੱਸ
04633 ਜਲੰਧਰ ਸਿਟੀ-ਫ਼ਿਰੋਜ਼ਪੁਰ ਐਕਸਪ੍ਰੈੱਸ
06942 ਅੰਮ੍ਰਿਤਸਰ-ਖੇਮਕਰਨ ਐਕਸਪ੍ਰੈੱਸ
04749 ਬਿਆਸ-ਤਰਨਤਾਰਨ ਐਕਸਪ੍ਰੈੱਸ
04750 ਤਰਨਤਾਰਨ-ਬਿਆਸ ਐਕਸਪ੍ਰੈੱਸ
04642 ਪਠਾਨਕੋਟ-ਜਲੰਧਰ ਸਿਟੀ ਐਕਸਪ੍ਰੈੱਸ
04480 ਪਠਾਨਕੋਟ-ਜਲੰਧਰ ਸਿਟੀ ਐਕਸਪ੍ਰੈੱਸ
12469 ਕਾਨਪੁਰ-ਜੰਮੂਤਵੀ ਐਕਸਪ੍ਰੈੱਸ
19613 ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ
20985 ਕੋਟਾ-ਊਧਮਪੁਰ ਐਕਸਪ੍ਰੈੱਸ

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, PNB ’ਚੋਂ ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਲੁੱਟੇ ਕਰੀਬ 15 ਲੱਖ ਰੁਪਏ

23 ਦਸੰਬਰ ਨੂੰ ਰੱਦ ਹੋਣਗੀਆਂ ਪ੍ਰਮੁੱਖ ਟਰੇਨਾਂ-
11077 ਪੁਣੇ-ਜੰਮੂਤਵੀ ਜੇਹਲਮ ਐਕਸਪ੍ਰੈੱਸ
14619 ਅਗਰਤਲਾ-ਫ਼ਿਰੋਜ਼ਪੁਰ ਐਕਸਪ੍ਰੈੱਸ
12471 ਸਵਰਾਜ ਐਕਸਪ੍ਰੈੱਸ
13151 ਕੋਲਕਾਤਾ-ਜੰਮੂਤਵੀ ਐਕਸਪ੍ਰੈੱਸ
14646 ਜੰਮੂ-ਜੈਸਲਮੇਰ ਸ਼ਾਲੀਮਾਰ ਐਕਸਪ੍ਰੈੱਸ
12470 ਜੰਮੂ-ਕਾਨਪੁਰ ਐਕਸਪ੍ਰੈੱਸ
19612 ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ
20986 ਊਧਮਪੁਰ-ਕੋਟਾ ਐਕਸਪ੍ਰੈੱਸ
12241 ਚੰਡੀਗੜ੍ਹ-ਅੰਮ੍ਰਿਤਸਰ ਸੁਪਰ ਫਾਸਟ ਐਕਸਪ੍ਰੈੱਸ
12242 ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ
12459 ਨਵੀਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸ
12460 ਅੰਮ੍ਰਿਤਸਰ-ਨਵੀਂ ਦਿੱਲੀ ਐਕਸਪ੍ਰੈੱਸ
12411 ਚੰਡੀਗੜ੍ਹ-ਅੰਮ੍ਰਿਤਸਰ ਐਕਸਪ੍ਰੈੱਸ
12412 ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ
22439 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈੱਸ
22440 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਐਕਸਪ੍ਰੈੱਸ
14612 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਗਾਜ਼ੀਪੁਰ ਸਿਟੀ ਐਕਸਪ੍ਰੈੱਸ
12497 ਨਵੀਂ ਦਿੱਲੀ-ਅੰਮ੍ਰਿਤਸਰ ਸ਼ਾਨ-ਏ-ਪੰਜਾਬ ਐਕਸਪ੍ਰੈੱਸ
12498 ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ
12238 ਜੰਮੂ-ਵਾਰਾਣਸੀ ਐਕਸਪ੍ਰੈੱਸ
14033 ਦਿੱਲੀ ਜੰ: ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਮੇਲ
14034 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਦਿੱਲੀ ਜੰ. ਮੇਲ
22402 ਊਧਮਪੁਰ-ਦਿੱਲੀ ਸਰਾਏ ਰੋਹਿਲਾ ਏ. ਸੀ. ਐਕਸਪ੍ਰੈੱਸ
14609 ਰਿਸ਼ੀਕੇਸ਼-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ
14610 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਰਿਸ਼ੀਕੇਸ਼ ਐਕਸਪ੍ਰੈੱਸ
14631 ਦੇਹਰਾਦੂਨ-ਅੰਮ੍ਰਿਤਸਰ ਐਕਸਪ੍ਰੈੱਸ
14632 ਅੰਮ੍ਰਿਤਸਰ-ਦੇਹਰਾਦੂਨ ਐਕਸਪ੍ਰੈੱਸ
22461 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸ਼੍ਰੀ ਸ਼ਕਤੀ ਐਕਸਪ੍ਰੈੱਸ
22462 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਸ਼੍ਰੀ ਸ਼ਕਤੀ ਐਕਸਪ੍ਰੈੱਸ
12425 ਨਵੀਂ ਦਿੱਲੀ-ਜੰਮੂਤਵੀ ਰਾਜਧਾਨੀ ਐਕਸਪ੍ਰੈੱਸ
12426 ਜੰਮੂਤਵੀ-ਦਿੱਲੀ ਰਾਜਧਾਨੀ ਐਕਸਪ੍ਰੈਸ
12445 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਉੱਤਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ
12446 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਉੱਤਰੀ ਸੰਪਰਕ ਕ੍ਰਾਂਤੀ ਐਕਸਪ੍ਰੈੱਸ
14613 ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ)-ਫ਼ਿਰੋਜ਼ਪੁਰ ਐਕਸਪ੍ਰੈੱਸ
14614 ਫ਼ਿਰੋਜ਼ਪੁਰ-ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਐਕਸਪ੍ਰੈੱਸ
14629 ਚੰਡੀਗੜ੍ਹ-ਫ਼ਿਰੋਜ਼ਪੁਰ ਐਕਸਪ੍ਰੈੱਸ
14630 ਫ਼ਿਰੋਜ਼ਪੁਰ-ਚੰਡੀਗੜ੍ਹ ਐਕਸਪ੍ਰੈੱਸ

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਨਵਤੇਜ ਚੀਮਾ ’ਤੇ ਵੱਡਾ ਸ਼ਬਦੀ ਹਮਲਾ, ਦੱਸਿਆ ਸਭ ਤੋਂ ਵੱਡਾ ਡਿਕਟੇਟਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News