ਲੁਧਿਆਣਾ ਵਿਖੇ ਪੁਲਸ ਸਟੇਸ਼ਨ ’ਤੇ ਪਈ ਪਾਵਰਕਾਮ ਦੀ ਰੇਡ, ਸਾਹਮਣੇ ਆਈ ਹੈਰਾਨ ਕਰਦੀ ਸੱਚਾਈ (ਵੀਡੀਓ)

Saturday, May 28, 2022 - 02:00 PM (IST)

ਲੁਧਿਆਣਾ ਵਿਖੇ ਪੁਲਸ ਸਟੇਸ਼ਨ ’ਤੇ ਪਈ ਪਾਵਰਕਾਮ ਦੀ ਰੇਡ, ਸਾਹਮਣੇ ਆਈ ਹੈਰਾਨ ਕਰਦੀ ਸੱਚਾਈ (ਵੀਡੀਓ)

ਲੁਧਿਆਨਾ (ਸਲੂਜਾ) - ਲੋਕ ਬਿਜਲੀ ਚੋਰੀ ਕਰਦੇ ਹੋਏ ਤਾਂ ਤੁਸੀਂ ਜ਼ਰੂਰ ਵੇਖੇ ਹੋਣਗੇ ਪਰ ਤੁਸੀਂ ਕਦੇ ਪੁਲਸ ਵਾਲੇ ਬਿਜਲੀ ਚੋਰੀ ਕਰਦੇ ਹੋਏ ਨਹੀਂ ਵੇਖੇ। ਤਾਜ਼ਾ ਮਾਮਲਾ ਲੁਧਿਆਣਾ ਦੇ ਡਾਬਾ ਪੁਲਸ ਥਾਣੇ ਦਾ ਹੈ। ਲੁਧਿਆਣਾ ਵਿਖੇ ਚੋਰ ਫੜਨ ਵਾਲੀ ਪੁਲਸ ਖੁਦ ਬਿਜਲੀ ਚੋਰੀ ਕਰਦੇ ਹੋਏ ਉਦੋਂ ਫੜ੍ਹੀ ਗਈ, ਜਦੋਂ ਬਿਜਲੀ ਚੋਰੀ ਵਿਰੋਧੀ ਮੁਹਿੰਮ ਤਹਿਤ ਪਾਵਰਕਾਮ ਦੀ ਵਿਸ਼ੇਸ਼ ਚੈਕਿੰਗ ਟੀਮਾਂ ਨੇ ਡਾਬਾ ਪੁਲਸ ਸਟੇਸ਼ਨ ’ਤੇ ਰੇਡ ਕਰ ਕੇ ਬਿਜਲੀ ਕੁਨੈਕਸ਼ਨ ਦੀ ਚੈਕਿੰਗ ਕੀਤੀ। ਚੈਕਿੰਗ ਕਰਨ ’ਤੇ ਪਤਾ ਲੱਗਾ ਕਿ ਪੁਲਸ ਸਟੇਸ਼ਨ ’ਤੇ ਬਿਜਲੀ ਵਾਲਾ ਮੀਟਰ ਹੀ ਨਹੀਂ ਸੀ। ਪੁਲਸ ਸਟੇਸ਼ਨ ਦੀ ਬਿਜਲੀ ਪਿਛਲੇ ਕਾਫ਼ੀ ਸਮੇਂ ਤੋਂ ਸਿੱਧੀ ਕੁੰਡੀ ਜ਼ਰੀਏ ਚੱਲਦੀ ਪਾਈ ਸੀ।

ਪੜ੍ਹੋ ਇਹ ਵੀ ਖ਼ਬਰ:  ਪੰਜਾਬ ਪੁਲਸ ਲਈ ਚੁਣੇ ਗਏ 4358 ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਜਲਦ ਦਿੱਤੇ ਜਾਣਗੇ ਨਿਯੁਕਤੀ ਪੱਤਰ

ਮਾਮਲੇ ਦੀ ਜਾਂਚ ਕਰਨ ’ਤੇ ਹੈਰਾਨ ਕਰਨ ਵਾਲਾ ਖ਼ੁਲਾਸਾ ਇਹ ਹੋਇਆ ਕਿ ਜਦੋਂ ਤੋਂ ਇਹ ਪੁਲਸ ਸਟੇਸ਼ਨ ਬਣਿਆ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਇਥੇ ਬਿਜਲੀ ਦਾ ਮੀਟਰ ਹੀ ਨਹੀਂ ਲੱਗਾ। ਉਸ ਸਮੇਂ ਤੋਂ ਅੱਜ ਤੱਕ ਪੁਲਸ ਵਾਲੇ ਬਿਜਲੀ ਚੋਰੀ ਕਰ ਕੇ ਪਾਵਰਕਾਮ ਨੂੰ ਚੂਨਾ ਲਗਾਉਂਦੇ ਆ ਰਹੇ ਸਨ, ਜਦੋਂ ਕਿ ਦੂਜੇ ਪਾਸੇ ਪੁਲਸ ਸਟੇਸ਼ਨ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇਕ ਹਫ਼ਤੇ ਪਹਿਲਾਂ ਹੀ ਮੀਟਰ ਅਪਲਾਈ ਕੀਤਾ ਹੈ ਪਰ ਹੁਣ ਤੱਕ ਲੱਗਾ ਨਹੀਂ ਹੈ। ਇਸ ਮਾਮਲੇ ਦੇ ਸਬੰਧ ’ਚ ਜਦੋਂ ਪੁਲਸ ਸਟੇਸ਼ਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਗੋਲ-ਮੋਲ ਜਵਾਬ ਦੇਣ ਲੱਗੇ।

ਪੜ੍ਹੋ ਇਹ ਵੀ ਖ਼ਬਰ:  ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਡੇਰਾ ਮੁਖੀਆਂ ਸਣੇ 424 ਲੋਕਾਂ ਦੀ ਸੁਰੱਖਿਆ ਲਈ ਵਾਪਸ

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 


author

rajwinder kaur

Content Editor

Related News