ਛਾਪੇਮਾਰੀ ਦੌਰਾਨ ਨਾਜਾਇਜ਼ ਅਸਲਾ ਵੇਚਣ ਵਾਲਾ ਕਾਬੂ

Sunday, Feb 23, 2020 - 09:51 AM (IST)

ਛਾਪੇਮਾਰੀ ਦੌਰਾਨ ਨਾਜਾਇਜ਼ ਅਸਲਾ ਵੇਚਣ ਵਾਲਾ ਕਾਬੂ

ਸ੍ਰੀ ਮੁਕਤਸਰ ਸਾਹਿਬ ( ਰਿਣੀ ) - ਬਿਨਾ ਅਸਲਾ ਧਾਰਕਾਂ ਅਤੇ ਅਥਾਰਟੀ ਲੈਟਰਾਂ ਦੇ ਅੱਗੇ ਐਮੂਨੀਸ਼ਨ ਵੇਚਣ ਵਾਲੇ ਇਕ ਵਿਅਕਤੀ ਨੂੰ ਥਾਣਾ ਸਿਟੀ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ, ਜਿਸ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਏ. ਐੱਸ. ਆਈ . ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਜਦੋਂ ਗਸ਼ਤ ਅਤੇ ਚੈਕਿੰਗ ਦੌਰਾਨ ਸਥਾਨਕ ਮਲੋਟ ਰੋਡ ’ਤੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅੰਕੁਰ ਦੁਮੜਾ ਵਾਸੀ ਸ੍ਰੀ ਮੁਕਤਸਰ ਸਾਹਿਬ ਆਪਣੇ ‘ਦੁਮੜਾ ਗੰਨ ਹਾਊਸ ਆਰਮਜ਼ ਕੰਪਨੀ’ ਨੇੜੇ ਸਬਜ਼ੀ ਮੰਡੀ ਸ੍ਰੀ ਮੁਕਤਸਰ ਸਾਹਿਬ ਦੁਕਾਨ ਤੋਂ ਐਮੂਨੀਸ਼ਨ ਬਿਨਾ ਅਸਲਾ ਧਾਰਕਾਂ ਅਤੇ ਬਿਨਾਂ ਅਥਾਰਟੀ ਲੈਟਰਾਂ ਦੇ ਅੱਗੇ ਵੇਚ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਛਾਪਾਮਾਰੀ ਕਰ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਅੰਕੁਰ ਦੁਮੜਾ ਵਾਸੀ ਦਸ਼ਮੇਸ ਨਗਰ ਗਲੀ ਨੰਬਰ-4 ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਰੁੱਧ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ, ਜਿਥੇ ਉਸ ਨੂੰ ਦੋ ਦਿਨਾਂ ਰਿਮਾਂਡ ’ਤੇ ਭੇਜ ਦਿੱਤਾ। 


author

rajwinder kaur

Content Editor

Related News