ਡਰੱਗ ਵਿਭਾਗ ਦੇ ਅਧਿਕਾਰੀਆਂ ਨੇ ਛਾਪੇ ਮਾਰ ਕੇ ਭਰੇ ਦਵਾਈਅਾਂ ਦੇ ਸੈਂਪਲ

06/15/2018 1:35:32 AM

 ਅੰਮ੍ਰਿਤਸਰ,   (ਦਲਜੀਤ)-  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਤੰਦਰੁਸਤ ਪੰਜਾਬ ਮੁਹਿੰਮ  ਤਹਿਤ ਡਰੱਗ ਵਿਭਾਗ ਦੇ ਅਧਿਕਾਰੀਆਂ ਨੇ ਵੱਖ-ਵੱਖ ਮੈਡੀਕਲ ਸਟੋਰਾਂ ’ਤੇ ਜਾਂਚ ਕੀਤੀ। ਇਸ ਦੇ ਲਈ ਵੱਖ-ਵੱਖ ਟੀਮਾਂ ਬਣਾਈਅਾਂ ਗਈਅਾਂ ਸਨ, ਜਿਨ੍ਹਾਂ ’ਚ ਹਰੇਕ ਡਰੱਗ ਇੰਸਪੈਕਟਰ ਨਾਲ 1-1 ਡਿਊਟੀ ਨਿਆਂ ਅਧਿਕਾਰੀ ਲਾਇਆ ਗਿਆ ਸੀ ਤਾਂ ਕਿ ਕਿਸੇ ਮੈਡੀਕਲ ਸਟੋਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਖਡ਼੍ਹੀ ਨਾ ਕੀਤੀ ਜਾਵੇ।  ਗੁਰਪ੍ਰੀਤ ਸਿੰਘ ਸੋਢੀ ਨੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਨਾਲ ਝਬਾਲ ਰੋਡ ’ਤੇ ਦਵਾਈਆਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਤੇ ਇਥੋਂ 2 ਦਵਾਈਆਂ ਦੇ ਸੈਂਪਲ ਭਰੇ। ਡਰੱਗ ਇੰਸਪੈਕਟਰ ਸੁਖਦੀਪ ਸਿੰਘ ਤੇ ਕਰਮਪਾਲ ਸਿੰਘ ਨਾਲ ਨਾਇਬ ਤਹਿਸੀਲਦਾਰ ਨੇ ਅਟਾਰੀ ਵਿਚ ਛਾਪੇਮਾਰੀ ਕੀਤੀ।
 ਇਸੇ ਤਰ੍ਹਾਂ ਅਜਨਾਲਾ ਰੋਡ ’ਤੇ ਸਥਿਤ ਕੁਝ ਦੁਕਾਨਾਂ ’ਤੇ ਛਾਪੇ ਮਾਰ ਕੇ ਉਥੋਂ ਦਵਾਈਆਂ ਦੇ ਸੈਂਪਲ ਭਰੇ ਗਏ। ਡਰੱਗ ਇੰਸਪੈਕਟਰ ਰਮਨੀਕ ਸਿੰਘ ਨੇ ਇਸਲਾਮਾਬਾਦ ’ਚ ਦਵਾਈ ਦੀ ਦੁਕਾਨ ’ਤੇ ਛਾਪੇਮਾਰੀ ਕਰ ਕੇ 3 ਦਵਾਈਆਂ ਦੇ ਸੈਂਪਲ ਭਰੇ। ਜ਼ੋਨਲ ਡਰੱਗ ਅਥਾਰਟੀ ਕੁਲਵਿੰਦਰ ਸਿੰਘ ਨੇ ਦੱਸਿਆ ਦੀ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਦਿਸ਼ਾ-ਨਿਰਦੇਸ਼ਾਂ ’ਤੇ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦਵਾਈਆਂ ਦੀਆਂ ਵੱਖ-ਵੱਖ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਗਈ ਕਿ ਕਿਤੇ ਕੋਈ ਗਲਤ ਦਵਾਈ ਤਾਂ ਨਹੀਂ ਵਿਕ ਰਹੀ। ਇਨ੍ਹਾਂ ਦੁਕਾਨਾਂ ਤੋਂ 7 ਦਵਾਈਆਂਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ।
 


Related News