ਖੰਨਾ ਵਿਖੇ ਕੇਂਦਰੀ GST ਦੀ ਟੀਮ ਨੇ ਮਾਰਿਆ ਛਾਪਾ, 5 ਘੰਟਿਆਂ ਤੱਕ ਕੀਤੀ ਪੁੱਛਗਿੱਛ

03/27/2021 11:47:58 AM

ਖੰਨਾ (ਵਿਪਨ) : ਖੰਨਾ 'ਚ ਕੇਂਦਰੀ ਜੀ. ਐਸ. ਟੀ. ਦੀ ਟੀਮ ਵੱਲੋਂ ਸ਼ਨੀਵਾਰ ਸਵੇਰੇ ਇਕ ਘਰ 'ਚ ਛਾਪੇਮਾਰੀ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਕੇਂਦਰੀ ਜੀ. ਐਸ. ਟੀ. ਮਹਿਕਮੇ ਦੇ ਜੁਆਇੰਟ ਕਮਿਸ਼ਨਰ ਅਮਰਜੀਤ ਸਿੰਘ ਵੱਲੋਂ ਕੀਤੀ ਗਈ। ਇਸ ਦੌਰਾਨ ਮਹਿਕਮੇ ਦੇ ਅਧਿਕਾਰੀਆਂ ਨੇ ਘਰ ਦੇ ਮਾਲਕ ਤੋਂ ਲਗਾਤਾਰ 5 ਘੰਟੇ ਤੱਕ ਪੁੱਛਗਿੱਛ ਕੀਤੀ ਅਤੇ ਬਾਅਦ 'ਚ ਜੀ. ਐਸ. ਟੀ. ਮਹਿਕਮੇ ਦੀ ਟੀਮ ਉਕਤ ਵਿਅਕਤੀ ਨੂੰ ਆਪਣੇ ਨਾਲ ਲੈ ਗਈ।

ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, 'ਮਾਈਗ੍ਰੇਸ਼ਨ' ਨੂੰ ਲੈ ਕੇ ਬਣਾਇਆ ਗਿਆ ਨਵਾਂ ਸਿਸਟਮ

ਇਸ ਗੱਲ ਦਾ ਵੀ ਪਤਾ ਲੱਗਾ ਹੈ ਕਿ ਇਸ ਛਾਪੇਮਾਰੀ ਦੌਰਾਨ 50 ਲੱਖ ਰੁਪਏ ਨਕਦੀ, ਸੋਨਾ, ਵੱਡੇ ਪੱਧਰ 'ਤੇ ਦਸਤਾਵੇਜ਼ ਅਤੇ ਕਰੀਬ 200 ਬਲੈਂਕ ਚੈੱਕ ਮਹਿਕਮੇ ਵੱਲੋਂ ਕਬਜ਼ੇ 'ਚ ਲਏ ਗਏ ਹਨ। ਹਾਲਾਂਕਿ ਛਾਪਾ ਮਾਰਨ ਵਾਲੀ ਟੀਮ ਦੇ ਅਧਿਕਾਰੀਆਂ ਨੇ ਇਸ ਬਾਰੇ ਕੁੱਝ ਵੀ ਦੱਸਣ ਜਾਂ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਸਿੰਘੂ-ਟਿੱਕਰੀ ਸਰਹੱਦ ਦੀ ਤਰਜ਼ 'ਤੇ ਕਿਸਾਨਾਂ ਨੇ ਕੈਪਟਨ ਦੀ ਰਿਹਾਇਸ਼ ਨੇੜੇ ਲਾਏ ਪੱਕੇ ਡੇਰੇ

ਸ਼ਹਿਰ 'ਚ ਇਸ ਗੱਲ ਦੀ ਚਰਚਾ ਹੈ ਕਿ ਛਾਪੇ ਦਾ ਪਤਾ ਲੱਗਣ 'ਤੇ ਹੋਰ ਵੀ ਕਈ ਵਿਅਕਤੀ ਸ਼ਹਿਰ ਤੋਂ ਗਾਇਬ ਹੋ ਗਏ ਹਨ। ਸੂਤਰਾਂ ਮੁਤਾਬਕ ਮਹਿਕਮੇ ਨੂੰ ਕੋਈ ਅਹਿਮ ਜਾਣਕਾਰੀ ਹਾਸਲ ਹੋਈ ਹੈ, ਜਿਸ ਦੇ ਆਧਾਰ 'ਤੇ ਖੰਨਾ 'ਚ ਛਾਪਿਆਂ ਦਾ ਸਿਲਸਿਲਾ ਕਈ ਦਿਨ ਜਾਰੀ ਰਹਿ ਸਕਦਾ ਹੈ।
ਨੋਟ : ਖੰਨਾ ਵਿਖੇ ਕੇਂਦਰੀ GST ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ
 


Babita

Content Editor

Related News