ਖੰਨਾ ''ਚ ਕਰ ਤੇ ਆਬਕਾਰੀ ਮਹਿਕਮੇ ਦੀ ਵੱਡੀ ਛਾਪੇਮਾਰੀ, ਕੀਤੀ ਜਾ ਰਹੀ ਪੁੱਛਗਿੱਛ
Saturday, Mar 13, 2021 - 10:28 AM (IST)
ਖੰਨਾ (ਵਿਪਨ) : ਖੰਨਾ 'ਚ ਸ਼ਨੀਵਾਰ ਸਵੇਰੇ ਕਰ ਤੇ ਆਬਕਾਰੀ ਮਹਿਕਮੇ ਵੱਲੋਂ ਵੱਡੀ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਮਹਿਕਮੇ ਦੀਆਂ 9 ਟੀਮਾਂ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਮਨਿੰਦਰ ਸ਼ਰਮਾ ਅਤੇ ਕਈ ਹੋਰ ਵਿਅਕਤੀਆਂ ਕੋਲੋਂ ਇਸ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਿਸ ਪੁੱਤ ਦੀ ਸਲਾਮਤੀ ਲਈ ਸਦਾ ਮੰਗੀਆਂ ਦੁਆਵਾਂ, ਉਸੇ ਨੇ ਬੇਰਹਿਮੀ ਨਾਲ ਕਤਲ ਕੀਤੀ 'ਮਾਂ'
ਮਨਿੰਦਰ ਸ਼ਰਮਾ ਪਹਿਲਾਂ ਕਾਂਗਰਸ ਪਾਰਟੀ 'ਚ ਸਨ ਪਰ ਟਿਕਟ ਨਾ ਮਿਲਣ 'ਤੇ ਉਹ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਦੇ ਘਰ ਅਤੇ ਦਫ਼ਤਰਾਂ 'ਚ ਮਹਿਕਮੇ ਦੀਆਂ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਹੁਣ 'ਡਰੱਗ ਸਟੋਰ' ਲਈ ਅਪਲਾਈ ਕਰ ਸਕਣਗੇ 'ਰਜਿਸਟਰਡ ਫਾਰਮਾਸਿਸਟ'
ਇਹ ਵੀ ਪਤਾ ਲੱਗਾ ਹੈ ਕਿ ਅਜੇ ਤੱਕ ਛਾਪੇਮਾਰੀ ਕਰਨ ਵਾਲਾ ਕੋਈ ਵੀ ਅਧਿਕਾਰੀ ਮੀਡੀਆ ਸਾਹਮਣੇ ਨਹੀਂ ਆਇਆ ਹੈ।
ਨੋਟ : ਖੰਨਾ 'ਚ ਕਰ ਤੇ ਆਬਕਾਰੀ ਮਹਿਕਮੇ ਵੱਲੋਂ ਕੀਤੀ ਗਈ ਛਾਪੇਮਾਰੀ ਬਾਰੇ ਦਿਓ ਆਪਣੀ ਰਾਏ