ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਕੱਸਿਆ ਤੰਜ

10/05/2020 5:04:46 PM

ਅਜਨਾਲਾ (ਰਾਜਿੰਦਰ ਹੁੰਦਲ) : ਬੀਤੇ ਦਿਨੀਂ ਮੋਗਾ 'ਚ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਵਲੋਂ ਟਰੈਕਟਰ ਰੈਲੀ ਕੱਢੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਅਜਨਾਲਾ ਤੋਂ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਰੈਲੀ 'ਚ ਰਾਹੁਲ ਗਾਂਧੀ ਕਿਸਾਨਾਂ ਦੇ ਹਿੱਤਾਂ ਦੀ ਜਗ੍ਹਾ ਪਿਕਨਿਕ ਮਨਾਉਂਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਲਈ ਮਗਰਮੱਛ ਦੇ ਹੰਝੂ ਵਹਾਅ ਰਹੀ ਹੈ। ਅੰਨ੍ਹੀ, ਬੋਲੀ ਤੇ ਗੁੰਗੀ ਕਾਂਗਰਸ ਸਰਕਾਰ ਨੂੰ ਹੁਣ ਕੁਝ ਵੀ ਨਜ਼ਰ ਨਹੀਂ ਆ ਰਿਹਾ ਸਿਰਫ਼ 2022 ਦੀਆਂ ਚੋਣਾਂ 'ਚ ਆਪਣਾ ਤਖ਼ਤ ਖੁਸਣ ਦੇ ਡਰ ਕਾਰਨ ਬੁਖਲਾਹਟ 'ਚ ਆ ਕੇ ਇਹ ਸਭ ਡਰਾਮੇ ਕਰ ਰਹੇ ਹਨ।

ਇਹ ਵੀ ਪੜ੍ਹੋ : ਪ੍ਰੇਮ ਸਬੰਧਾਂ ਦੇ ਚੱਲਦਿਆਂ ਕੁੜੀ ਨੇ ਕੋਠੇ ਤੋਂ ਮਾਰੀ ਛਾਲ, ਸਰੀਰ ਦੀਆਂ ਕਈ ਹੱਡੀਆਂ ਟੁੱਟੀਆਂ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਇਹ ਪੁੱਛੋ ਕਿ ਜਿਸ ਦਿਨ ਲੋਕ ਸਭਾ 'ਚ ਇਹ ਬਿੱਲ ਪਾਸ ਹੋਏ ਤਾਂ ਉਦੋਂ ਇਹ ਕਿੱਥੇ ਸਨ? ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਸਾਨਾਂ ਦੇ ਨਾਂ 'ਤੇ ਸਿਆਸੀ ਰੋਟੀਆਂ ਸੇਕ ਰਹੇ ਹਨ। ਉਨ੍ਹਾਂ ਕਿਹਾ ਕਿ ਰੈਲੀਆਂ 'ਚ ਅਜਿਹੇ ਟਰੈਕਟਰ ਪਹਿਲੀ ਵਾਰ ਵੇਖੇ ਜਿਨ੍ਹਾਂ 'ਚ ਸੋਫ਼ੇ ਲੱਗੇ ਹੋਏ ਹਨ ਇਹ ਤਾਂ ਇੰਝ ਜਾਪ ਰਿਹਾ ਸੀ ਜਿਵੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ 5 ਤਾਰਾ ਹੋਟਲ 'ਚ ਬੈਠੇ ਹੋਣ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਸਾਨੀ ਨਾਲ ਕੋਝਾ ਮਜ਼ਾਕ ਕਰ ਰਹੇ ਹਨ। 

ਇਹ ਵੀ ਪੜ੍ਹੋ : ਸ਼ਰਮਨਾਕ: ਨਾਬਾਲਗਾ ਕੁੜੀ ਨੂੰ ਅਗਵਾ ਕਰਕੇ ਦਰਿੰਦਿਆਂ ਨੇ ਬਣਾਇਆ ਹਵਸ ਦਾ ਸ਼ਿਕਾਰ


Baljeet Kaur

Content Editor

Related News