ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਨੂੰ ਲੈ ਕੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਪੱਬਾਂ ਭਾਰ
Saturday, Oct 03, 2020 - 12:58 PM (IST)
ਭਵਾਨੀਗੜ੍ਹ (ਕਾਂਸਲ): ਕਾਂਗਰਸ ਪਾਰਟੀ ਦੇ ਕੌਮੀ ਆਗੂ ਰਾਹੂਲ ਗਾਂਧੀ ਵਲੋਂ 5 ਅਕਤੂਬਰ ਨੂੰ ਭਵਾਨੀਗੜ੍ਹ ਵਿਖੇ ਕੀਤੀ ਜਾਣ ਵਾਲੀ ਟਰੈਕਟਰ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਅੱਜ ਪੱਬਾਂ ਭਾਰ ਹੋਇਆ ਨਜ਼ਰ ਆਇਆ।ਰਾਹੁਲ ਗਾਂਧੀ ਦੀ ਇਸ ਫੇਰੀ ਨੂੰ ਲੈ ਕੇ ਪੁਲਸ ਵਲੋਂ ਸੁਰੱੱਖਿਆ ਦੇ ਉਚੇਚੇ ਪ੍ਰਬੰਧ ਕੀਤੇ ਗਏ ਅਤੇ ਰੈਲੀ ਵਾਲੀ ਜਗ੍ਹਾ ਸਥਾਨਕ ਅਨਾਜ ਮੰਡੀ ਸਮੇਤ ਸ਼ਹਿਰ ਦੀ ਨੈਸ਼ਨਲ ਹਾਈਵੇ ਅਤੇ ਹੋਰ ਕਈ ਗਲੀ ਮੁਹੱਲੇ ਪੁਲਸ ਛਾਉਣੀ 'ਚ ਤਬਦੀਲ ਹੋਏ ਨਜ਼ਰ ਆਏ।
ਇਹ ਵੀ ਪੜ੍ਹੋ : ਬਹਿਬਲਕਲਾਂ ਗੋਲੀਕਾਂਡ ਸਬੰਧੀ ਇੱਕ ਹੋਰ ਵੱਡਾ ਖੁਲਾਸਾ, ਸੁਮੇਧ ਸੈਣੀ ਨੇ ਉਮਰਾ ਨੰਗਲ ਨੂੰ ਕੀਤੀ ਸੀ ਇਹ ਹਦਾਇਤ
ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਨੂੰ ਲੈ ਪ੍ਰਸ਼ਾਸਨ ਵਲੋਂ ਮੰਡੀ 'ਚ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਬਹੁਤ ਹੀ ਖਸਤਾ ਹਾਲਤ ਟੁੱਟੀਆਂ ਹੋਈਆਂ ਸੜਕਾਂ, ਜਿਨ੍ਹਾਂ 'ਚ ਪਏ ਡੂੰਘੇ-ਡੂੰਘੇ ਟੋਇਆਂ ਕਾਰਨ ਇਹ ਹਾਦਸਿਆਂ ਦਾ ਕਾਰਨ ਬਣੀਆਂ ਹੋਣ ਕਾਰਨ ਲੋਕਾਂ ਲਈ ਜਾਨ ਦਾ ਖੋਅ ਬਣੀਆਂ ਹੋਈਆਂ ਸਨ ਦਾ ਕੁਝ ਹੀ ਦਿਨਾਂ 'ਚ ਪੂਨਰ ਨਿਰਮਾਣ ਕਰਵਾਉਣ ਦੇ ਨਾਲ-ਨਾਲ ਪਿਛਲੇ ਕਾਫੀ ਸਮੇਂ ਤੋਂ ਮੰਡੀ 'ਚ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਵੀ ਠੀਕ ਕਰਵਾਕੇ ਰਾਤ ਸਮੇਂ ਪੂਰੀ ਜਗਮਗਹਾਟ ਹੋਣ ਲਗਾ ਦਿੱਤੀ।
ਇਹ ਵੀ ਪੜ੍ਹੋ : ਖੇਤੀਬਾੜੀ ਬਿੱਲ ਰੱਦ ਕਰਾਉਣ ਲਈ ਗ੍ਰਾਮ ਸਭਾਵਾਂ ਵਲੋਂ ਪਾਸ ਕੀਤੇ ਮਤੇ 'ਬ੍ਰਹਮ ਅਸਤਰ': ਭਗਵੰਤ ਮਾਨ
ਮੰਡੀ 'ਚ ਪਿਛਲੇ ਲੰਬੇ ਸਮੇਂ ਤੋਂ ਜੋ ਸਫਾਈ ਦਾ ਬੁਰਾ ਹਾਲ ਸੀ ਉਸ 'ਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲਿਆ ਅਤੇ ਮੰਡੀ ਦਾ ਹਰ ਕੋਨਾ ਅਤੇ ਸੜਕਾਂ ਲਿਸ਼ਕ ਰਹੀਆਂ ਹਨ ਅਤੇ ਨਾਲ ਹੀ ਮੰਡੀ 'ਚ ਘੁੰਮਦੇ ਬੇਸਹਾਰਾ ਪਸ਼ੂ ਜੋ ਕਿ ਅਕਸਰ ਫ਼ਸਲਾਂ ਦੇ ਸੀਜ਼ਨ ਦੌਰਾਨ ਕਿਸਾਨਾਂ ਅਤੇ ਆੜਤੀਆਂ ਲਈ ਫ਼ਸਲਾਂ ਨੂੰ ਖ਼ਰਾਬ ਕਰਨ ਕਾਰਨ ਵੱਡੀ ਸਿਰਦਰਦੀ ਬਣੇ ਹੋਏ ਸਨ ਨੂੰ ਵੀ ਫੜ੍ਹ ਕੇ ਅੱਜ ਗਊਸ਼ਾਲਾ ਭੇਜਣ ਦੀ ਮੁਹਿੰਮ ਵੀ ਤੇਜ਼ੀ ਨਾਲ ਚਲਾਈ ਜਾ ਰਹੀ ਸੀ। ਪ੍ਰਸ਼ਾਸਨ ਵਲੋਂ ਅਨਾਜ ਮੰਡੀ ਨੂੰ ਆਉਣ ਵਾਲੀ ਬਲਿਆਲ ਰੋਡ ਦੀ ਹਾਲਤ 'ਚ ਸੁਧਾਰ ਕਰਨ ਲਈ ਵੀ ਇਸ ਦੇ ਪੂਨਰ ਨਿਰਾਮਣ ਕਾਰਜ ਸ਼ੁਰੂ ਕੀਤੇ ਗਏ ਸਨ ਅਤੇ ਇਹ ਸੜਕ ਜਿੱਥੇ ਪੂਰਾ ਦਿਨ ਧੂੜ ਮਿੱਟੀ ਉਡਣ ਕਾਰਨ ਦੁਕਾਨਦਾਰ ਅਤੇ ਰਾਹਗੀਰ ਬਹੁਤ ਪਰੇਸ਼ਾਨ ਸਨ ਰਾਹੁਲ ਗਾਂਧੀ ਦੀ ਫੇਰੀ ਤੋਂ ਪਹਿਲਾਂ ਪ੍ਰੀਮਿਕਸ਼ ਪਾ ਕੇ ਤਿਆਰ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਅਕਾਲੀ-ਭਾਜਪਾ ਦੀ ਸਿਆਸੀ ਮੌਤ ਤੈਅ: ਭੱਠਲ
ਇਸੇ ਕਾਰਨ ਰਾਹੁਲ ਗਾਂਧੀ ਦੀ ਇਸ ਫੇਰੀ ਨੂੰ ਲੈ ਕੇ ਲੋਕਾਂ ਸ਼ਹਿਰ ਅਤੇ ਇਲਾਕੇ ਦੇ ਲੋਕਾਂ 'ਚ ਭਾਰੀ ਖੁਸ਼ੀ ਦੀ ਲਹਿਰ ਪਾਈ ਗਈ। ਲੋਕਾਂ ਦਾ ਕਹਿਣਾ ਸੀ ਕਿ ਹਰ ਸਾਲ ਇਸ ਤਰ੍ਹਾਂ ਦੇ ਕੌਮੀ ਆਗੂਆਂ ਨੂੰ ਸ਼ਹਿਰ 'ਚ ਆਪਣੀ ਫੇਰੀ ਪਾਉਣੀ ਚਾਹੀਦੀ ਹੈ ਤਾਂ ਜੋ ਹੋਰ ਕੁੱਝ ਨਹੀਂ ਕੌਮੀ ਆਗੂਆਂ ਦੀ ਫੇਰੀ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਕੀਤੇ ਜਾਂਦੇ ਸੁਧਾਰ ਅਤੇ ਪ੍ਰਬੰਧਾਂ ਨਾਲ ਲੋਕ ਇਨ੍ਹਾਂ ਸਮੱਸਿਆਵਾਂ ਤੋਂ ਤਾਂ ਮੁਕਤ ਹੋਣਗੇ।