ਕਾਂਗਰਸੀ ਉਮੀਦਵਾਰਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ 'ਰਾਹੁਲ ਗਾਂਧੀ', ਜਾਣੋ ਪੂਰਾ ਪ੍ਰੋਗਰਾਮ

Tuesday, Jan 25, 2022 - 09:26 PM (IST)

ਕਾਂਗਰਸੀ ਉਮੀਦਵਾਰਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ 'ਰਾਹੁਲ ਗਾਂਧੀ', ਜਾਣੋ ਪੂਰਾ ਪ੍ਰੋਗਰਾਮ

ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸੀ ਆਗੂ ਰਾਹਲੁ ਗਾਂਧੀ ਵੱਲੋਂ 27 ਜਨਵਰੀ ਨੂੰ ਜਲੰਧਰ ਤੋਂ ਵਰਚੁਅਲ ਰੈਲੀ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਅਤੇ ਵਾਲਮੀਕਿ ਤੀਰਥ ਅਸਥਾਨ ਵਿਖੇ ਵੀ ਨਤਮਸਤਕ ਹੋਣਗੇ। ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਜਾਰੀ ਸ਼ਡਿਊਲ ਦੇ ਮੁਤਾਬਕ ਕਾਂਗਰਸ ਦੇ ਉਮੀਦਵਾਰ ਵੀ ਰਾਹੁਲ ਗਾਂਧੀ ਨਾਲ ਰਹਿਣਗੇ। 

ਇਹ ਵੀ ਪੜ੍ਹੋ : ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਡਾਕਟਰਾਂ ਨੇ ਆਰਾਮ ਕਰਨ ਦੀ ਦਿੱਤੀ ਸਲਾਹ
ਰਾਹੁਲ ਗਾਂਧੀ ਦਾ ਇਹ ਰਹੇਗਾ ਪ੍ਰੋਗਰਾਮ
8.00 ਤੋਂ 9.00 : ਵਿਸ਼ੇਸ਼ ਫਲਾਈਟ ਰਾਹੀਂ ਦਿੱਲੀ ਤੋਂ ਅੰਮ੍ਰਿਤਸਰ ਪੁੱਜਣਗੇ
9.15 ਤੋਂ 9.45 : ਹਵਾਈ ਅੱਡੇ ਤੋਂ ਸੜਕੀ ਮਾਰਗ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਜਾਣਗੇ
9.45 ਤੋਂ 10.30 : ਕਾਂਗਰਸੀ ਉਮੀਦਵਾਰਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ

ਇਹ ਵੀ ਪੜ੍ਹੋ : 'ਮਜੀਠੀਆ' ਦੀ ਗ੍ਰਿਫ਼ਤਾਰੀ ਲਈ ਰਣਨੀਤੀ ਬਣਾਉਣ 'ਚ ਜੁੱਟੀ SIT, ਅਧਿਕਾਰੀਆਂ ਦੀ ਬੁਲਾਈ ਗਈ ਬੈਠਕ
10.45 ਤੋਂ 11.15 : ਉਮੀਦਵਾਰਾਂ ਨਾਲ ਸ੍ਰੀ ਦੁਰਗਿਆਣਾ ਮੰਦਿਰ ਮੱਥਾ ਟੇਕਣਗੇ
11.45 ਤੋਂ 12.15 : ਉਮੀਦਵਾਰਾਂ ਨਾਲ ਭਗਵਾਨ ਵਾਲਮੀਕਿ ਤੀਰਥ ਅਸਥਾਨ ਵਿਖੇ ਨਤਮਸਤਕ ਹੋਣਗੇ
12.15 ਤੋਂ 14.30 : ਅੰਮ੍ਰਿਤਸਰ ਤੋਂ ਸੜਕੀ ਮਾਰਗ ਰਾਹੀਂ ਜਲੰਧਰ ਜਾਣਗੇ

ਇਹ ਵੀ ਪੜ੍ਹੋ : ਨਾਮਜ਼ਦਗੀ ਪ੍ਰਕਿਰਿਆ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਦਾ ਐਲਾਨ ਕਰਨ ਦੇ ਮਾਮਲੇ 'ਚ 'ਆਪ' ਨੇ ਮਾਰੀ ਬਾਜ਼ੀ
15.30 ਤੋਂ 16.30 : ਮਿੱਠਾਪੁਰ ਵਿਖੇ 'ਪੰਜਾਬ ਫਤਿਹ' ਵਰਚੁਅਲ ਰੈਲੀ ਕਰਨਗੇ
16.40 ਤੋਂ 17.20 : ਸੜਕੀ ਮਾਰਗ ਰਾਹੀਂ ਜਲੰਧਰ ਤੋਂ ਆਦਮਪੁਰ ਜਾਣਗੇ
17.25 ਤੋਂ 18.25 : ਜਲੰਧਰ ਤੋਂ ਸਪੈਸ਼ਲ ਫਲਾਈਟ ਰਾਹੀਂ ਦਿੱਲੀ ਵਾਪਸ ਪਰਤਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News