ਮਜੀਠੀਆ ਨੂੰ ਜਿਤਾ ਗਏ ਰਾਹੁਲ ਗਾਂਧੀ!

03/11/2017 6:33:40 PM

ਮਜੀਠਾ : ਚੋਣ ਪ੍ਰਚਾਰ ਦੌਰਾਨ ਆਪਣੇ ਹਲਕੇ ਵਿਚ ਰਾਹੁਲ ਗਾਂਧੀ ਦੀ ਰੈਲੀ ਦਾ ਸਵਾਗਤ ਕਰਨ ਵਾਲੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ੁਬਾਨ ਸੱਚ ਸਾਬਤ ਹੋਈ ਹੈ। ਅੰਮ੍ਰਿਤਸਰ ਦੀਆਂ 11 ਸੀਟਾਂ ਵਿਚ ਸਿਰਫ ਮਜੀਠੀਆ ਸੀਟ ਅਜਿਹੀ ਸੀ ਜਿੱਥੇ ਚੋਣ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਨੇ ਰੈਲੀ ਕੀਤੀ ਸੀ। ਮਾਝੇ ਵਿਚ ਕਾਂਗਰਸ ਦੀ ਹਨ੍ਹੇਰੀ ਦੇ ਚਲਦਿਆਂ ਪਾਰਟੀ ਅੰਮ੍ਰਿਤਸਰ ਦੀਆਂ ਬਾਕੀ ਸਾਰੀਆਂ ਸੀਟਾਂ ਤਾਂ ਜਿੱਤ ਗਈ ਪਰ ਮਜੀਠਾ ਵਿਚ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਸੀਟ ''ਤੇ ਬਿਕਰਮ ਸਿੰਘ ਮਜੀਠੀਆ ਨੇ ਲਾਲੀ ਮਜੀਠੀਆ ਨੂੰ ਹਰਾ ਦਿੱਤਾ।
ਚੋਣ ਪ੍ਰਚਾਰ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੇ ਮਜੀਠਾ ਵਿਚ ਚੋਣ ਰੈਲੀ ਕਰਕੇ ਉਨ੍ਹਾਂ ਦੀ ਜਿੱਤ ਯਕੀਨੀ ਬਣਾ ਦਿਤੀ ਹੈ। ਰਾਹੁਲ ਗਾਂਧੀ ''ਤੇ ਤੰਜ ਕੱਸਦੇ ਹੋਏ ਮਜੀਠੀਆ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਜਿੱਥੇ ਜਾਂਦੇ ਹਨ ਪਾਰਟੀ ਉਥੇ ਹਾਰ ਜਾਂਦੀ ਹੈ ਲਿਹਾਜ਼ਾ ਉਨ੍ਹਾਂ ਦਾ ਮੇਰੇ ਹਲਕੇ ਵਿਚ ਸਵਾਗਤ ਹੈ। ਮਜੀਠੀਆ ਵਲੋਂ ਦਿੱਤਾ ਗਿਆ ਇਹ ਬਿਆਨ ਚੋਣ ਨਤੀਜਿਆਂ ਤੋਂ ਬਾਅਦ ਬਿਲਕੁਲ ਸੱਚ ਸਾਬਤ ਹੋਇਆ ਹੈ।


Gurminder Singh

Content Editor

Related News