ਪੰਜਾਬ ਆਏ 'ਰਾਹੁਲ ਗਾਂਧੀ' ਨੇ ਚਲਾਇਆ ਟਰੈਕਟਰ, ਕੈਪਟਨ ਨੇ ਲਏ ਝੂਟੇ (ਵੀਡੀਓ)

Thursday, May 16, 2019 - 02:27 PM (IST)

ਲੁਧਿਆਣਾ : ਪੰਜਾਬ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬੀਤੇ ਦਿਨ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ 'ਚ ਪ੍ਰਚਾਰ ਕਰਨ ਇੱਥੇ ਪੁੱਜੇ। ਆਪਣੇ ਇਸ ਦੌਰੇ ਦੌਰਾਨ ਰਾਹੁਲ ਗਾਂਧੀ ਨੇ ਮੁੱਲਾਂਪੁਰ 'ਚ ਟਰੈਕਟਰ ਦੀ ਸਵਾਰੀ ਵੀ ਕੀਤੀ ਅਤੇ ਹੈਲੀਪੇਡ ਤੱਕ ਉਨ੍ਹਾਂ ਨੇ ਟਰੈਕਟਰ ਚਲਾਇਆ। ਇਸ ਮੌਕੇ ਰਾਹੁਲ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਰਾਹੁਲ ਗਾਂਧੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਦੇ ਹੋਰ ਸੀਨੀਅਰ ਨੇਤਾ ਵੀ ਟਰੈਕਟਰ 'ਤੇ ਬੈਠੇ ਹੋਏ ਸਨ, ਜਿਨ੍ਹਾਂ ਨੂੰ ਰਾਹੁਲ ਗਾਂਧੀ ਨੇ ਝੂਟੇ ਦੁਆਏ।

PunjabKesari

ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਅਤੇ ਟਵਿੱਟਰ 'ਤੇ ਲਿਖਦਿਆਂ ਕਿਹਾ ਹੈ ਕਿ ਜਦੋਂ ਰਾਹੁਲ ਗਾਂਧੀ ਦੇ ਹੱਥ ਕਾਂਗਰਸ ਦੀ ਕਮਾਨ ਸੌਂਪੀ ਗਈ ਸੀ, ਉਦੋਂ ਹੀ ਪਤਾ ਲੱਗ ਗਿਆ ਸੀ ਕਿ ਉਹ ਇਕ ਚੰਗੇ ਚਾਲਕ ਹਨ ਅਤੇ ਅੱਜ ਉਨ੍ਹਾਂ ਨੇ ਖੁਦ ਟਰੈਕਟਰ ਚਲਾ ਕੇ ਸਾਨੂੰ ਸੈਰ ਕਰਵਾਈ ਅਤੇ ਇਹ ਦੱਸਿਆ ਕਿ ਉਹ ਗੱਡੀ ਚਲਾਉਣ ਦੇ ਨਾਲ-ਨਾਲ ਦੇਸ਼ ਨੂੰ ਵਧੀਆ ਢੰਗ ਨਾਲ ਚਲਾਉਣ ਦੀ ਸਮਰੱਥਾ ਰੱਖਦੇ ਹਨ। ਕੈਪਟਨ ਨੇ ਲਿਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਨਰਿੰਦਰ ਮੋਦੀ ਦੇ ਹੱਥੋਂ ਦੇਸ਼ ਦੀ ਚਾਬੀ ਲੈ ਕੇ ਰਾਹੁਲ ਗਾਂਧੀ ਹੱਥ ਫੜ੍ਹਾਈ ਜਾਵੇ ਕਿਉਂਕਿ ਉਹ ਹਰ ਪੱਖੋਂ ਦੇਸ਼ ਨੂੰ ਚਲਾਉਣ ਦੇ ਯੋਗ ਹਨ।


author

Babita

Content Editor

Related News