ਰਾਹੁਲ ਗਾਂਧੀ ਦੀ ਰੈਲੀ 'ਚ ਲੱਗੇ ਭਾਜਪਾ ਦੇ ਬੈਨਰ
Thursday, Mar 07, 2019 - 06:32 PM (IST)

ਮੋਗਾ (ਨਰਿੰਦਰ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕ ਨੇ ਸਭਾ ਚੋਣਾਂ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਅੱਜ ਪੰਜਾਬ ਦੇ ਮੋਗਾ ਜ਼ਿਲੇ 'ਚ ਕਿੱਲੀਚਾਹਲਾਂ ਪਿੰਡ ਤੋਂ ਮਹਾਰੈਲੀ ਕਰਕੇ ਕੀਤੀ। ਰੈਲੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਦੀ ਸਮੂਹ ਲੀਡਰਸ਼ਿਪ ਸਮੇਤ ਵਰਕਰ ਪਹੁੰਚੇ। ਦੱਸਣਯੋਗ ਹੈ ਕਿ ਰਾਹੁਲ ਦੀ ਇਸ ਮਹਾਰੈਲੀ ਦੌਰਾਨ ਕਾਂਗਰਸ ਦੇ ਬੈਨਰਾਂ ਤੋਂ ਇਲਾਵਾ ਭਾਜਪਾ ਦੇ ਬੈਨਰ ਵੀ ਦੇਖਣ ਨੂੰ ਮਿਲੇ।
ਕਾਂਗਰਸ ਦੀ ਰੈਲੀ 'ਚ ਰਾਫੇਲ ਮੁੱਦੇ ਨੂੰ ਲੈ ਕੇ ਨਰਿੰਦਰ ਮੋਦੀ ਦੀ ਪੋਲ ਖੋਲ੍ਹਦੇ ਬੈਨਰ ਲਗਾਏ ਗਏ ਹਨ, ਜਿਨ੍ਹਾਂ 'ਤੇ 'ਦੇਸ਼ ਦਾ ਚੌਕੀਦਾਰ ਚੌਰ ਹੈ' ਲਿਖਿਆ ਹੋਇਆ ਹੈ। ਰਾਹੁਲ ਦੀ ਇਸ ਮਹਾਰੈਲੀ 'ਚ 2 ਲੱਖ ਦੇ ਕਰੀਬ ਵਰਕਰਾਂ ਦੇ ਪਹੁੰਚਣ ਦੀ ਆਸ ਲਗਾਈ ਹੈ। ਇਸ ਦੌਰਾਨ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।