ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਬੋਲੇ ਰਾਘਵ ਚੱਢਾ, ਕਿਹਾ– ‘ਏਜੰਸੀਆਂ ਦੀ ਅਜਿਹੀ ਦੁਰਵਰਤੋਂ ਕਦੇ ਨਹੀਂ ਦੇਖੀ’

Friday, Mar 22, 2024 - 12:08 AM (IST)

ਜਲੰਧਰ (ਰਮਨਦੀਪ ਸਿੰਘ ਸੋਢੀ)– ਦੇਸ਼ ਦੀ ਰਾਜਨੀਤੀ ’ਚ ਹੜਕੰਪ ਮਚ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈ. ਡੀ. ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੱਜ ਸ਼ਾਮ ਤੋਂ ਹੀ ਈ. ਡੀ. ਵਲੋਂ ਕੇਜਰੀਵਾਲ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਸੀ, ਜਿਸ ਤੋਂ ਕਰੀਬ 2 ਘੰਟੇ ਬਾਅਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਈ. ਡੀ. ਕੇਜਰੀਵਾਲ ਨੂੰ ਆਪਣੇ ਹੈੱਡਕੁਆਰਟਰ ਲੈ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਕਿੰਨੇ ਕਰੋੜ ਦੇ ਮਾਲਕ ਨੇ ਅਰਵਿੰਦ ਕੇਜਰੀਵਾਲ ਤੇ ਕਿੰਨੀ ਹੈ ਜ਼ਮੀਨ? ਜਾਣੋ ਦਿੱਲੀ ਦੇ CM ਦੀ ਜਾਇਦਾਦ ਬਾਰੇ ਸਭ ਕੁਝ

ਇਸ ਕਾਰਵਾਈ ’ਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਬਿਆਨ ਸਾਹਮਣੇ ਆਇਆ ਹੈ। ਰਾਘਵ ਚੱਢਾ ਨੇ ਕਿਹਾ, ‘‘ਭਾਰਤ ਇਕ ਅਣ-ਐਲਾਨੀ ਐਮਰਜੈਂਸੀ ਅਧੀਨ ਹੈ। ਅੱਜ ਸਾਡਾ ਲੋਕਤੰਤਰ ਖ਼ਤਰੇ ’ਚ ਹੈ। ਅਰਵਿੰਦ ਕੇਜਰੀਵਾਲ ਲੋਕਤਾਂਤਰਿਕ ਤੌਰ ’ਤੇ ਚੁਣੇ ਗਏ ਵਿਰੋਧੀ ਧਿਰ ਦੇ ਦੂਜੇ ਮੁੱਖ ਮੰਤਰੀ ਹਨ, ਜਿਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸੀਂ ਕਿਸ ਪਾਸੇ ਜਾ ਰਹੇ ਹਾਂ?’’

ਰਾਘਵ ਨੇ ਕਿਹਾ ਕਿ ਭਾਰਤ ਨੇ ਏਜੰਸੀਆਂ ਦੀ ਅਜਿਹੀ ਦੁਰਵਰਤੋਂ ਕਦੇ ਨਹੀਂ ਦੇਖੀ ਹੈ। ਇਹ ਕਾਇਰਤਾ ਦੀ ਕਾਰਵਾਈ ਹੈ ਤੇ ਸਭ ਤੋਂ ਮਜ਼ਬੂਤ ਵਿਰੋਧੀ ਆਵਾਜ਼ਾਂ ਨੂੰ ਬੰਦ ਕਰਨ ਦੀ ਘਿਨੌਣੀ ਸਾਜ਼ਿਸ਼ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News