ਅਹਿਮ ਖ਼ਬਰ: ਰਾਘਵ ਚੱਢਾ ਨੂੰ ਰਾਜ ਸਭਾ ’ਚ ਭੇਜ ਸਕਦੀ ਹੈ ‘ਆਪ’
Sunday, Mar 20, 2022 - 10:01 AM (IST)
ਜਲੰਧਰ (ਧਵਨ) - ਪੰਜਾਬ ਵਿਧਾਨ ਸਭਾ ਚੋਣਾਂ ’ਚ ਭਗਵੰਤ ਮਾਨ ਦੇ ਨਾਲ ਮਿਲ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਤੱਕ ਪਹੁੰਚਾਉਣ ਵਾਲੇ ਨੌਜਵਾਨ ਨੇਤਾ ਰਾਘਵ ਚੱਢਾ ਨੂੰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਤੋਂ ਰਾਜ ਸਭਾ ’ਚ ਭੇਜ ਸਕਦੀ ਹੈ। ਦੱਸ ਦੇਈਏ ਕਿ ਪੰਜਾਬ ’ਚ ਵਿਧਾਨ ਸਭਾ ਚੋਣਾਂ ਦੌਰਾਨ ਰਾਘਵ ਚੱਢਾ ਪੂਰੀ ਤਰ੍ਹਾਂ ਸਰਗਰਮ ਰਹੇ ਸਨ। ਬੀਤੇ ਦਿਨੀਂ ਜਿੱਥੇ ਇਕ ਪਾਸੇ ਕ੍ਰਿਕਟਰ ਹਰਭਜਨ ਸਿੰਘ ਨੂੰ ਰਾਜ ਸਭਾ ’ਚ ਭੇਜਣ ਦੀ ਚਰਚਾ ਚੱਲੀ ਸੀ ਤਾਂ ਹੁਣ ਆਮ ਆਦਮੀ ਪਾਰਟੀ ਦੇ ਅੰਦਰ ਰਾਘਵ ਚੱਢਾ ਦਾ ਨਾਂ ਉੱਭਰ ਕੇ ਸਾਹਮਣੇ ਆ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਬੇਅਦਬੀ ਦੀ ਕੋਸ਼ਿਸ਼, ਬੀੜੀ ਪੀ ਰਹੀ ਜਨਾਨੀ ਗ੍ਰਿਫ਼ਤਾਰ (ਵੀਡੀਓ)
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਰਾਘਵ ਚੱਢਾ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਕਾਫ਼ੀ ਨੇੜਲੇ ਸੰਬੰਧ ਹਨ। ਰਾਘਵ ਚੱਢਾ ਭਗਵੰਤ ਮਾਨ ਦੇ ਵੀ ਨਜ਼ਦੀਕੀ ਮੰਨੇ ਜਾਂਦੇ ਹਨ। ਰਾਘਵ ਚੱਢਾ ਦੇ ਨਾਲ-ਨਾਲ ਸੰਦੀਪ ਪਾਠਕ ਦਾ ਨਾਂ ਵੀ ਪੰਜਾਬ ਤੋਂ ਰਾਜ ਸਭਾ ਲਈ ਜਾਣ ਵਾਲੇ ਲੋਕਾਂ ’ਚ ਲਿਆ ਜਾ ਰਿਹਾ ਹੈ। ਹਾਲਾਂਕਿ ਅਧਿਕਾਰਕ ਤੌਰ ’ਤੇ ਅਜੇ ਆਮ ਆਦਮੀ ਪਾਰਟੀ ਨੇ ਇਸ ਬਾਰੇ ਕੁਝ ਵੀ ਫ਼ੈਸਲਾ ਨਹੀਂ ਲਿਆ ਹੈ ਪਰ ਇੰਨਾ ਜ਼ਰੂਰ ਹੈ ਕਿ ਆਉਣ ਵਾਲੇ ਦਿਨਾਂ ’ਚ ਰਾਘਵ ਚੱਢਾ ਦਾ ਕੱਦ ਵਧਣ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪਠਾਨਕੋਟ ਦੇ ਮੈਡੀਕਲ ਕਾਲਜ ’ਚ ਹੋਇਆ ਸਿਲੰਡਰ ਬਲਾਸਟ, ਦੇਖੋ ਤਸਵੀਰਾਂ
ਜ਼ਿਕਰਯੋਗ ਹੈ ਕਿ ਰਾਘਵ ਚੱਢਾ ਪੜ੍ਹੇ-ਲਿਖੇ ‘ਆਪ’ ਨੇਤਾਵਾਂ ’ਚ ਸ਼ਾਮਲ ਹਨ। ਰਾਜ ਸਭਾ ’ਚ ਜੇਕਰ ਰਾਘਵ ਚੱਢਾ ਨੂੰ ਪਾਰਟੀ ਭੇਜਦੀ ਹੈ ਤਾਂ ਉਹ ਰਾਜ ਸਭਾ ਦੇ ਅੰਦਰ ਪਾਰਟੀ ਲਈ ਇਕ ਚੰਗੀ ਪ੍ਰਾਪਤੀ ਸਿੱਧ ਹੋ ਸਕਦੇ ਹਨ। ਰਾਘਵ ਚੱਢਾ ਦਾ ਭਾਸ਼ਾ ’ਤੇ ਵੀ ਕਾਫ਼ੀ ਚੰਗਾ ਕਾਬੂ ਹੈ। ਉਹ ਚੰਗੀ ਪੰਜਾਬੀ, ਚੰਗੀ ਹਿੰਦੀ ਬੋਲਣ ’ਚ ਮਾਹਿਰ ਹਨ। ਅੰਗਰੇਜ਼ੀ ਭਾਸ਼ਾ ਵੀ ਉਹ ਚੰਗੀ ਤਰ੍ਹਾਂ ਨਾਲ ਬੋਲ ਲੈਂਦੇ ਹਨ। ਰਾਘਵ ਚੱਢਾ ਦੇ ਸਾਹਮਣੇ ਲੰਬਾ ਰਾਜਨੀਤਕ ਕਰੀਅਰ ਹੈ। ਉਹ ਸਭ ਤੋਂ ਨੌਜਵਾਨ ਨੇਤਾ ਮੰਨੇ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਸਮਰਾਲਾ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਧੌਣ ਵੱਢ ਕੇ ਕੀਤਾ ਜਨਾਨੀ ਦਾ ਕਤਲ
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਤੋਂ ਰਾਘਵ ਚੱਢਾ ਦਾ ਕੱਦ ਕਾਫ਼ੀ ਵਧ ਚੁੱਕਾ ਹੈ ਅਤੇ ਸੂਬੇ ਦੇ ਉੱਘੇ ਅਧਿਕਾਰੀ ਵੀ ਉਨ੍ਹਾਂ ਨਾਲ ਸੰਪਰਕ ਬਣਾਏ ਹੋਏ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਲਗਾਤਾਰ ਰਾਘਵ ਚੱਢਾ ਦੇ ਨਾਲ ਸੰਪਰਕ ’ਚ ਹਨ ਅਤੇ ਰਾਘਵ ਚੱਢਾ ਦੇ ਭਗਵੰਤ ਮਾਨ ਦੇ ਪਰਿਵਾਰ ਨਾਲ ਕਾਫ਼ੀ ਨਜ਼ਦੀਕੀ ਸੰਬੰਧ ਹਨ।
ਪੜ੍ਹੋ ਇਹ ਵੀ ਖ਼ਬਰ - ਮਾਮਲਾ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਜਨਾਨੀ ਵੱਲੋਂ ਸਿਗਰਟ ਪੀਣ ਦਾ: 7 ਮੁਲਾਜ਼ਮ ਮੁਅੱਤਲ, 3 ਤਬਦੀਲ
ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ