ਚੰਡੀਗੜ੍ਹ ਚੋਣ ਨਤੀਜਿਆਂ ’ਤੇ ਬੋਲੇ ਰਾਘਵ ਚੱਢਾ, ਕਿਹਾ-ਇਹ ਇਕ ਝਾਕੀ ਹੈ, ਪੰਜਾਬ ਅਜੇ ਬਾਕੀ ਹੈ

Monday, Dec 27, 2021 - 06:46 PM (IST)

ਚੰਡੀਗੜ੍ਹ— ਚੰਡੀਗੜ੍ਹ ’ਚ ਹੋਈਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਦਾ ਵੱਡਾ  ਬਿਆਨ ਸਾਹਮਣੇ ਆਇਆ ਹੈ। ਰਾਘਵ ਚੱਢਾ ਦਾ ਕਹਿਣਾ ਹੈ ਕਿ ਇਹ ਤਾਂ ਇਕ ਝਾਕੀ ਹੈ ਅਤੇ ਪੰਜਾਬ ਅਜੇ ਬਾਕੀ ਹੈ। ਰਾਘਵ ਚੱਢਾ ਨੇ ਚੰਡੀਗੜ੍ਹ ਦੇ ਹੁਣ ਤੱਕ ਦੇ ਚੋਣ ਨਤੀਜਿਆਂ ਨੂੰ ਵੇਖ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕਰਦਿਆਂ ਸ਼ਾਇਰਾਨਾ ਅੰਦਾਜ਼ ’ਚ ਕਿਹਾ ਅਜੇ ਇਹ ਟਰੇਲਰ ਹੈ ਅਤੇ ਪਿਕਚਰ ਸਾਰੀ ਬਾਕੀ ਹੈ, ਇਹ ਇਕ ਝਾਕੀ ਹੈ, ਪੰਜਾਬ ਅਜੇ ਬਾਕੀ ਹੈ। ਇਹ ਜਿੱਤ ਕੇਜੀਰਵਾਲ ਮਾਡਲ ਆਫ਼ ਗਵਰਨੈਂਸ ਦੀ ਜਿੱਤ ਹੈ। ਅੱਜ ਚੰਡੀਗੜ੍ਹ ਦੇ ਲੋਕ ਵੀ ਦਿੱਲੀ ਮਾਡਲ ਨੂੰ ਵੇਖਣਾ ਚਾਹੁੰਦੇ ਹਨ। ਉਸ ਮਾਡਲ ਨੂੰ ਅਜ਼ਮਾਉਣਾ ਚਾਹੁੰਦੇ ਹਨ। 

ਇਹ ਵੀ ਪੜ੍ਹੋ:  ਪੰਜਾਬ ਦੇ ਲੋਕਾਂ ਲਈ ਛੇਤੀ ਹੀ ਤੋਹਫ਼ੋ ਲੈ ਕੇ ਆ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਹੰਸ ਰਾਜ ਹੰਸ

ਉਨ੍ਹਾਂ ਕਿਹਾ ਕਿ ਇਥੇ ਪਿਛਲੇ 25 ਸਾਲਾਂ ਤੋਂ ਚੰਡੀਗੜ੍ਹ ਦੀ ਸਿਆਸਤ ’ਤੇ ਭਾਜਪਾ ਅਤੇ ਕਾਂਗਰਸ ਦਾ ਕਬਜ਼ਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਇਥੇ ਚੋਣ ਲੜ ਰਹੀ ਹੈ ਅਤੇ ਪਹਿਲੀ ਵਾਰ ’ਚ ਹੀ ਲੋਕਾਂ ਨੇ ‘ਆਪ’ ਨੂੰ ਵੱਡੀ ਜਿੱਤ ਦਿੱਤੀ ਹੈ। ਲੋਕ ਭਾਜਪਾ ਅਤੇ ਕਾਂਗਰਸ ਤੋਂ ਪਰੇਸ਼ਾਨ ਆ ਗਏ ਹਨ ਅਤੇ ਨਵੇਂ ਇਮਾਨਦਾਰ ਬਦਲ ਵੱਲ ਵੇਖ ਰਹੇ ਹਨ। ਅੱਜ ਲੋਕਾਂ ਨੇ ਕੇਜਰੀਵਾਲ ਮਾਡਲ ਆਫ਼ ਗਵਰਨੈਂਸ ’ਤੇ ਮੋਹਰ ਲਗਾਉਂਦੇ ਹੋਏ ‘ਆਪ’ ਨੂੰ ਬਿਹਤਰੀਨ ਨਤੀਜੇ ਦਿੰਦੇ ਹੋਏ ਕੇਜਰੀਵਾਲ ਨੂੰ ਵੋਟਾਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਜੋ ਇਸ ਸਮੇਂ ਮੂਡ ਚੰਡੀਗੜ੍ਹ ਦਾ ਹੈ, ਉਹੀ ਮੂਡ ਕਦੇ ਨਾ ਕਦੇ ਪੰਜਾਬ ਦਾ ਵੀ ਹੋਵੇਗਾ। ਪਹਿਲੀ ਵਾਰ ਆਪ ਨੇ ਇਥੇ ਚੋਣ ਲੜੀ ਹੈ ਅਤੇ ਲੋਕਾਂ ਨੇ ਬਿਹਤਰੀਨ ਜਿੱਤ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਪਾਰਟੀ ਵਰਕਰਾਂ ਦਾ ਵੀ ਧੰਨਵਾਦ ਕੀਤਾ। 

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਖੇ 24 ਦਸੰਬਰ ਨੂੰ ਹੋਈਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ। ਇਥੇ ਆਦਮੀ ਪਾਰਟੀ ਨੇ ਲੀਡ ਬਣਾਈ। ਆਮ ਆਦਮੀ ਪਾਰਟੀ ਨੇ ਹੁਣ ਤੱਕ ਦੇ ਚੋਣ ਨਤੀਜਿਆਂ ’ਚ 14 ਵਾਰਡਾਂ ’ਚ ਜਿੱਤ ਹਾਸਲ ਕੀਤੀ। ਦਰਅਸਲ ਭਾਜਪਾ ਅਤੇ ਕਾਂਗਰਸ ਨੂੰ ਪਛਾੜਦੇ ਹੋਏ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਐਂਟਰੀ ਹੋਈ ਹੈ। ਇਨ੍ਹਾਂ ਚੋਣਾਂ ਦੌਰਾਨ ਭਾਜਪਾ ਨੂੰ ਵੱਡਾ ਝੱਟਕਾ ਲਗਿਆ ਹੈ। ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਨੇ 35 ਸੀਟਾਂ 'ਚੋਂ ਕੁੱਲ 14 'ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ।

ਇਸ ਦੇ ਨਾਲ ਹੀ ਭਾਜਪਾ ਨੂੰ ਦੂਜਾ ਸਥਾਨ ਮਿਲਿਆ ਹੈ ਅਤੇ ਪਾਰਟੀ ਨੂੰ ਕੁੱਲ 12 ਸੀਟਾਂ ਹਾਸਲ ਹੋਈਆਂ ਹਨ। ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਪਾਰਟੀ 8 ਸੀਟਾਂ 'ਤੇ ਜਿੱਤੀ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਸਿਰਫ ਇਕ ਸੀਟ ਹੀ ਪਈ ਹੈ। ਭਾਜਪਾ ਦੇ ਮੇਅਰ ਰਵੀਕਾਂਤ ਆਪਣੇ ਵਾਰਡ ਨੰਬਰ-17 ਤੋਂ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ 828 ਵੋਟਾਂ ਤੋਂ ਹਰਾਇਆ ਹੈ। ਭਾਜਪਾ ਦੇ ਤਿੰਨ ਸਾਬਕਾ ਮੇਅਰ ਵੀ ਹਾਰੇ ਹਨ। ਇੰਦਰ ਮੌਦਗਿਲ ਅਤੇ ਰਾਜੇਸ਼ ਕਾਲੀਆ ਚੋਣ ਹਾਰੇ ਹਨ, ਜਦੋਂ ਕਿ ਸਾਬਕਾ ਮੇਅਰ ਅਰੁਣ ਸੂਦ ਆਪਣੇ ਵਾਰਡ ਵਿੱਚ ਭਾਜਪਾ ਉਮੀਦਵਾਰ ਨੂੰ ਨਹੀਂ ਜਿਤਾ ਸਕੇ। 

 

ਇਹ ਵੀ ਪੜ੍ਹੋ: Year Ender: ਸਾਲ 2021 ਦੀਆਂ ਇਨ੍ਹਾਂ ਘਟਨਾਵਾਂ ਨੇ ਵਲੂੰਧਰੇ ਪੰਜਾਬ ਦੇ ਹਿਰਦੇ, ਆਪਣਿਆਂ ਨੇ ਦਿੱਤੀ ਭਿਆਨਕ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News