ਨਿਗਮ ਚੋਣਾਂ : ਨਵੇਂ ਸਿਰੇ ਤੋਂ ਵਾਰਡਬੰਦੀ ਦੌਰਾਨ ਰਿਜ਼ਰਵੇਸ਼ਨ ’ਚ ਬਦਲਾਅ ਕਰਨ ’ਤੇ ਉੱਠੇ ਸਵਾਲ
Friday, Aug 11, 2023 - 01:22 PM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਵਲੋਂ ਨਵੇਂ ਸਿਰੇ ਤੋਂ ਵਾਰਡਬੰਦੀ ਦੌਰਾਨ ਵਾਰਡਾਂ ਦੀ ਬਾਊਂਡਰੀ ਦੇ ਨਾਲ ਰਿਜ਼ਰਵੇਸ਼ਨ ’ਚ ਵੀ ਵੱਡੇ ਪੈਮਾਨੇ ’ਤੇ ਬਦਲਾਅ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ ਐੱਸ. ਸੀ. ਆਬਾਦੀ ਦੂਜੇ ਏਰੀਆ ’ਚ ਸ਼ਿਫਟ ਹੋ ਗਈ ਹੈ। ਇਹ ਮੁੱਦਾ ਕਾਂਗਰਸ ਵਲੋਂ ਨਗਰ ਨਿਗਮ ਕਮਿਸ਼ਨਰ ਕੋਲ ਦਰਜ ਕੀਤੇ ਗਏ ਇਤਰਾਜ਼ ਜ਼ਰੀਏ ਚੁੱਕਿਆ ਗਿਆ ਹੈ, ਜਿਸ ਦੇ ਮੁਤਾਬਕ ਕਿਸੇ ਵੀ ਵਾਰਡ ਨੂੰ ਐੱਸ. ਸੀ. ਜਾਂ ਬੀ. ਸੀ. ਕੈਟਾਗਿਰੀ ਲਈ ਰਿਜ਼ਰਵ ਕਰਨ ਲਈ ਉਸ ਭਾਈਚਾਰੇ ਦੀ ਘੱਟ ਤੋਂ ਘੱਟ 50 ਫੀਸਦੀ ਆਬਾਦੀ ਹੋਣੀ ਚਾਹੀਦੀ ਹੈ ਪਰ ਨਵੇਂ ਸਿਰੇ ਤੋਂ ਵਾਰਡਬੰਦੀ ਦੌਰਾਨ ਕਈ ਵਾਰਡਾਂ ਨੂੰ ਐੱਸ. ਸੀ. ਤੋਂ ਜਨਰਲ ਜਾਂ ਜਨਰਲ ਤੋਂ ਐੱਸ. ਸੀ. ਕੈਟਾਗਿਰੀ ਲਈ ਰਿਜ਼ਰਵ ਕਰ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਵਾਰਡਾਂ ਦੀ ਆਬਾਦੀ ਜਾਂ ਵੋਟਰਾਂ ਦੇ ਅੰਕੜਿਆਂ ’ਚ ਕੋਈ ਵਾਧਾ ਨਹੀਂ ਹੋਇਆ, ਜਿਸ ਤੋਂ ਇਹ ਸਵਾਲ ਖੜ੍ਹੇ ਹੋਣਾ ਲਾਜ਼ਮੀ ਹੈ ਕਿ ਕੀ ਐੱਸ. ਸੀ. ਆਬਾਦੀ ਦੂਜੇ ਏਰੀਆ ’ਚ ਸ਼ਿਫਟ ਹੋ ਗਈ ਹੈ।
ਇਹ ਵੀ ਪੜ੍ਹੋ : ਯਾਤਰੀਆਂ ਲਈ ਅਹਿਮ ਖ਼ਬਰ: ਪੰਜਾਬ 'ਚ 3 ਤਿੰਨ ਸਰਕਾਰੀ ਬੱਸਾਂ ਦਾ ਰਹੇਗਾ ਚੱਕਾ ਜਾਮ
ਆਬਾਦੀ ਦੇ ਅੰਕੜਿਆਂ ਸਬੰਧੀ ਨਿਯਮਾਂ ਦੀ ਵੀ ਨਹੀਂ ਕੀਤੀ ਗਈ ਪਾਲਣਾ
ਨਗਰ ਨਿਗਮ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਦਾਅਵਾ ਹੈ ਕਿ ਵਾਰਡਾਂ ’ਚ ਆਬਾਦੀ ਦਾ ਅਨੁਪਾਤ ਬਰਾਬਰ ਕਰਨ ਲਈ ਨਵੇਂ ਸਿਰੇ ਤੋਂ ਵਾਰਡਬੰਦੀ ਕੀਤੀ ਜਾ ਰਹੀ ਹੈ, ਜਦਕਿ ਕਾਂਗਰਸ ਦਾ ਦੋਸ਼ ਹੈ ਕਿ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ ਦੌਰਾਨ ਆਬਾਦੀ ਦੇ ਅੰਕੜਿਆਂ ਸਬੰਧੀ ਨਿਯਮਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ, ਜਿਸ ਦੇ ਅਧੀਨ ਕਈ ਵਾਰਡਾਂ ਦੀ ਆਬਾਦੀ 10 ਹਜ਼ਾਰ ਤੋਂ ਵੀ ਘੱਟ ਹੈ ਅਤੇ ਕੁਝ ਵਾਰਡਾਂ ਦੀ ਆਬਾਦੀ ਤੋਂ 20 ਹਜ਼ਾਰ ਤੱਕ ਪੁੱਜ ਗਈ ਹੈ।
ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਦੇ ਬਿਆਨ ’ਤੇ ਸੁਨੀਲ ਜਾਖ਼ੜ ਦਾ ਪਲਟਵਾਰ, ‘ਮੈਂ ਕੁੱਝ ਕਿਹਾ ਤਾਂ ਮੂੰਹ ਲੁਕਾਉਂਦੇ ਫਿਰੋਂਗੇ’
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8