ਮੁਹੱਲਾ ਕਲੀਨਿਕਾਂ ਨੂੰ ਲੈ ਕੇ ਰਾਜਾ ਵੜਿੰਗ ਨੇ ਚੁੱਕੇ ਸਵਾਲ, ਕਿਹਾ- ‘ਆਪ’ ਦਾ ਨਵਾਂ ਡਰਾਮਾ

Saturday, May 21, 2022 - 01:38 PM (IST)

ਮੁਹੱਲਾ ਕਲੀਨਿਕਾਂ ਨੂੰ ਲੈ ਕੇ ਰਾਜਾ ਵੜਿੰਗ ਨੇ ਚੁੱਕੇ ਸਵਾਲ, ਕਿਹਾ- ‘ਆਪ’ ਦਾ ਨਵਾਂ ਡਰਾਮਾ

ਚੰਡੀਗੜ੍ਹ (ਅਸ਼ਵਨੀ): ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਬਦਲਣ ਸਬੰਧੀ ਕਦਮ ’ਤੇ ਸਵਾਲ ਖੜ੍ਹਾ ਕੀਤਾ ਹੈ। ਵੜਿੰਗ ਨੇ ਕਿਹਾ ਕਿ ਸੂਬੇ ਵਿਚ ਪਹਿਲਾਂ ਤੋਂ ਹੀ ਮੈਡੀਕਲ ਵਿਵਸਥਾ ਦਾ ਇੱਕ ਵੱਡਾ ਢਾਂਚਾ ਮੌਜੂਦ ਹੈ। ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਦਿੱਲੀ ਦੀ ਬੋਲੀ ਬੋਲਣ ਦੀ ਥਾਂ ਪੰਜਾਬ ਦੇ ਆਪਣੇ ਮਾਡਲ ’ਤੇ ਕੰਮ ਕਰਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਦਿੱਲੀ ਦੀ ਤਰ੍ਹਾਂ ਸਿਰਫ਼ ਇੱਕ ਨਗਰ ਨਿਗਮ ਨਹੀਂ ਹੈ, ਸਗੋਂ ਇਹ ਇੱਕ ਪੂਰਨ ਰਾਜ ਹੈ ਅਤੇ ਇਸ ਦੀਆਂ ਵੱਖਰੀਆਂ ਜ਼ਰੂਰਤਾਂ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨਾਲ ਬੈਠਕ ਮਗਰੋਂ ਐਕਸ਼ਨ 'ਚ ਸਿੱਖਿਆ ਵਿਭਾਗ, ਸਕੂਲ ਮੁਖੀਆਂ ਨੂੰ ਜਾਰੀ ਕੀਤੇ ਪੱਤਰ

ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਸਿਹਤ ਸਬੰਧੀ ਜ਼ਰੂਰਤਾਂ ਲਈ ਪੰਜਾਬ ਨੂੰ ਦਿੱਲੀ ਦੇ ਸਾਹਮਣੇ ਨਹੀਂ ਝੁਕਾਉਣਾ ਚਾਹੀਦਾ। ਵੜਿੰਗ ਨੇ ਖ਼ੁਲਾਸਾ ਕੀਤਾ ਕਿ ਪੰਜਾਬ ਵਿਚ ਹਰ ਜ਼ਿਲ੍ਹਾ ਮੁੱਖ ਹੈੱਡਕੁਅਾਟਰ ਵਿਚ ਸਹੂਲਤਾਵਾਂ ਭਰਪੂਰ ਇੱਕ ਸਿਵਲ ਹਸਪਤਾਲ ਹੈ, ਜਿੱਥੇ ਬਹੁਤ ਸਾਰਾ ਇੰਫਰਾਸਟ੍ਰਕਚਰ ਅਤੇ ਡਾਕਟਰ ਅਤੇ ਪੈਰਾਮੈਡੀਕਲ ਸਟਾਫ਼ ਹਨ। ਉਸਤੋਂ ਬਾਅਦ ਸਬ ਡਿਵੀਜ਼ਨ, ਤਹਿਸੀਲ ਅਤੇ ਬਲਾਕ ਪੱਧਰ ’ਤੇ ਸਬ ਜ਼ਿਲ੍ਹਾ ਹਸਪਤਾਲ ਹਨ। ਇੱਥੋਂ ਤੱਕ ਕਿ ਪੰਜਾਬ ਵਿਚ ਪਹਿਲਾਂ ਤੋਂ ਕਰੀਬ 3000 ਮੈਡੀਕਲ ਸਬ ਸੈਂਟਰ ਅਤੇ ਡਿਸਪੈਂਸਰੀਆਂ ਹਨ, ਜੋ ਲੋਕਾਂ ਨੂੰ ਸਿਹਤ ਸੁਵਿਧਾਵਾਂ ਦਿੰਦੀਆਂ ਹਨ।

ਇਹ ਵੀ ਪੜ੍ਹੋ:  IELTS ਲਈ ਫ਼ੀਸਾਂ ਭਰਵਾ ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਨੌਜਵਾਨ ਨੇ ਗਲੇ ਲਗਾਈ ਮੌਤ

ਉਨ੍ਹਾਂ ਨੇ ਮਾਨ ਨੂੰ ਸਵਾਲ ਕੀਤਾ ਕਿ ਜੇਕਰ ਦਿੱਲੀ ਦੀ ਸਿਹਤ ਪ੍ਰਣਾਲੀ ਇੰਨੀ ਬਿਹਤਰ ਹੈ ਤਾਂ ਕੋਰੋਨਾ ਮਹਾਮਾਰੀ ਦੌਰਾਨ ਉਹ ਕਿਉਂ ਢਹਿ ਗਈ ਸੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਨੂੰ ਵੀ ਸਵੀਕਾਰ ਕਰਨਾ ਪਵੇਗਾ ਕਿ ਤੱਦ ਦਿੱਲੀ ਤੋਂ ਮਰੀਜ਼ ਇਲਾਜ ਲਈ ਪੰਜਾਬ ਆਉਂਦੇ ਸਨ ਅਤੇ ਹੁਣ ਤੁਸੀਂ ਪੰਜਾਬ ਨੂੰ ਦਿੱਲੀ ਦੀ ਕਾਪੀ ਬਣਾ ਰਹੇ ਹੋ। ਉਨ੍ਹਾਂ ਨੇ ਪੁੱਛਿਆ ਕਿ ਲੋਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ ’ਤੇ ਕਈ ਤਰ੍ਹਾਂ ਦੀਆਂ ਸਹੂਲਤਾਵਾਂ ਦੇਣ ਵਾਲੇ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਬਦਲਣ ਦੀ ਕੀ ਲੋੜ ਹੈ, ਜਦੋਂਕਿ ਪੰਜਾਬ ਵਿਚ ਪਹਿਲਾਂ ਤੋਂ ਹਜ਼ਾਰਾਂ ਡਿਸਪੈਂਸਰੀਆਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਦੀ ਕਾਰਜਪ੍ਰਣਾਲੀ ਨੂੰ ਸੁਧਾਰਿਆ ਜਾ ਸਕਦਾ ਹੈ।    

ਇਹ ਵੀ ਪੜ੍ਹੋ:  PM ਮੋਦੀ ਨਾਲ ਮੁਲਾਕਾਤ ਕਰਨਗੇ ਸੁਨੀਲ ਜਾਖੜ, ਵੱਡੀ ਜ਼ਿੰਮੇਵਾਰੀ ਸੌਂਪਣ ਦੇ ਮੂਡ ’ਚ ਭਾਜਪਾ  

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


author

Harnek Seechewal

Content Editor

Related News