ਦੁਖਦ ਖ਼ਬਰ: ਪੰਜਾਬੀ ਨੌਜਵਾਨ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕਤਲ

08/13/2022 3:05:53 AM

ਰਾਏਕੋਟ (ਭੱਲਾ) : ਵਿਦੇਸ਼ਾਂ ’ਚ ਬਿਹਤਰ ਭਵਿੱਖ ਅਤੇ ਰੋਜ਼ੀ-ਰੋਟੀ ਦੀ ਭਾਲ ’ਚ ਗਏ ਨੌਜਵਾਨਾਂ ਦੇ ਕਤਲ ਕੀਤੇ ਜਾਣ ਦੀਆਂ ਖ਼ਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਰਾਏਕੋਟ ਦੇ ਪਿੰਡ ਬਰ੍ਹਮੀ ਦੇ ਨੌਜਵਾਨ ਹਰਵਿੰਦਰ ਸਿੰਘ ਉਰਫ ਰਿੰਕੂ (35) ਪੁੱਤਰ ਸਵ. ਅਮਰਜੀਤ ਸਿੰਘ ਦਾ, ਜਿਸ ਦਾ ਫਿਲਪਾਈਨ ਦੀ ਰਾਜਧਾਨੀ 'ਚ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਪਿੰਡ ਬਰ੍ਹਮੀ ਦਾ ਨੌਜਵਾਨ ਹਰਵਿੰਦਰ ਸਿੰਘ ਜੋ 6-7 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਮਨੀਲਾ ਗਿਆ ਸੀ, ਦਾ ਬੀਤੀ ਸਵੇਰੇ ਮਨੀਲਾ ਵਿਖੇ ਲੁਟੇਰਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦਾ ਛੋਟਾ ਭਰਾ ਸਤਵਿੰਦਰ ਸਿੰਘ ਬੱਗਾ (33) ਜੋ ਕਰੀਬ 15 ਸਾਲ ਪਹਿਲਾਂ ਮਨੀਲਾ ਗਿਆ ਸੀ ਤੇ ਪਰਿਵਾਰ ਸਮੇਤ ਮਨੀਲਾ ’ਚ ਰਹਿੰਦਾ ਹੈ, ਦੀ ਪਤਨੀ ਦਾ ਫੋਨ ਆਇਆ ਕਿ ਹਰਵਿੰਦਰ ਸਿੰਘ ਦਾ ਲੁਟੇਰਿਆਂ ਨੇ ਕਤਲ ਕਰ ਦਿੱਤਾ ਹੈ, ਜਿਸ ਨਾਲ ਪਿੰਡ ਤੇ ਇਲਾਕੇ ’ਚ ਸੋਗ ਫੈਲ ਗਿਆ ਹੈ। ਮ੍ਰਿਤਕ ਦਾ ਮਨੀਲਾ 'ਚ ਆਪਣਾ ਫਾਈਨਾਂਸ ਦਾ ਕਾਰੋਬਾਰ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਹਰਜੀਤ ਕੌਰ, 2 ਬੱਚੇ ਲੜਕਾ ਤੇ ਲੜਕੀ ਛੱਡ ਗਿਆ ਹੈ।

ਇਹ ਵੀ ਪੜ੍ਹੋ : ਭਰਾ ਨੇ ਨਹੀਂ ਬੰਨ੍ਹਵਾਈ ਰੱਖੜੀ ਤਾਂ ਭੈਣ ਨੇ ਸਹੁਰੇ ਘਰ ਜਾ ਕੇ ਲੈ ਲਿਆ ਫਾਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News